Friday, November 22, 2024
 

ਮਨੋਰੰਜਨ

ਅਦਾਕਾਰਾ ਕੰਗਨਾ ਰਣੌਤ ਨੂੰ ਮੁੰਬਈ ਪੁਲਿਸ ਨੇ ਜਾਰੀ ਕੀਤਾ ਤੀਜਾ ਨੋਟਿਸ

November 18, 2020 04:41 PM

23-24 ਨਵੰਬਰ ਨੂੰ ਬਾਂਦਰਾ ਥਾਣੇ ਵਿਚ ਪੇਸ਼ ਹੋਣ ਦਾ ਆਦੇਸ਼


ਮੁੰਬਈ : ਮੁੰਬਈ ਪੁਲਿਸ ਨੇ ਬੁੱਧਵਾਰ ਨੂੰ ਫਿਲਮ ਅਭਿਨੇਤਰੀ ਕੰਗਨਾ ਰਣੌਤ ਅਤੇ ਉਨ੍ਹਾਂ ਦੀ ਭੈਣ ਰੰਗੋਲੀ ਨੂੰ ਵਿਵਾਦਪੂਰਨ ਟਵੀਟ 'ਤੇ ਸਵਾਲ ਕਰਨ ਲਈ ਤੀਜਾ ਨੋਟਿਸ ਜਾਰੀ ਕੀਤਾ ਹੈ। ਇਸ ਨੋਟਿਸ ਵਿਚ ਕੰਗਨਾ ਅਤੇ ਰੰਗੋਲੀ ਨੂੰ ਪੁੱਛਗਿੱਛ ਲਈ 23 ਅਤੇ 24 ਨਵੰਬਰ ਨੂੰ ਬਾਂਦਰਾ ਥਾਣੇ ਵਿਚ ਪੇਸ਼ ਹੋਣ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ : ਬੰਬ ਧਮਾਕੇ 'ਚ ਥਾਣਾ ਮੁਖੀ ਸਣੇ ਪੰਜ ਦੀ ਮੌਤ

ਜਾਣਕਾਰੀ ਅਨੁਸਾਰ ਕੰਗਨਾ ਰਨੌਤ ਦੇ ਵਿਵਾਦਪੂਰਨ ਟਵੀਟ ਦੀ ਸ਼ਿਕਾਇਤ ਬਾਲੀਵੁੱਡ ਦੇ ਕਾਸਟਿੰਗ ਡਾਇਰੈਕਟਰ ਸਯਦ ਬਾਂਦਰਾ ਨੇ ਥਾਣੇ ਵਿਖੇ ਦਿੱਤੀ। ਮਾਮਲੇ 'ਤੇ ਕਾਰਵਾਈ ਨਾ ਹੋਣ ਦੀ ਸੂਰਤ ਵਿਚ ਸਯਦ ਨੇ ਇਸ ਮਾਮਲੇ ਸੰਬੰਧੀ ਬਾਂਦਰਾ ਮੈਜਿਸਟਰੇਟ ਕੋਲ ਪਹੁੰਚ ਕੀਤੀ ਸੀ।

ਇਹ ਵੀ ਪੜ੍ਹੋ : ਮੋਦੀ ਨੇ ਦਿੱਤੀ ਬਾਈਡਨ ਨੂੰ ਵਧਾਈ

ਮੈਜਿਸਟਰੇਟ ਅਦਾਲਤ ਨੇ ਵਿਵਾਦਤ ਟਵੀਟ ਦੀ ਪੂਰੀ ਜਾਂਚ ਕਰਨ ਤੋਂ ਬਾਅਦ ਮੁੰਬਈ ਪੁਲਿਸ ਨੂੰ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਸਨ। ਇਸ ਤੋਂ ਬਾਅਦ ਕੰਗਨਾ ਰਣੌਤ ਅਤੇ ਉਨ੍ਹਾਂ  ਦੀ ਭੈਣ ਰੰਗੋਲੀ ਖ਼ਿਲਾਫ਼ 17 ਅਕਤੂਬਰ ਨੂੰ ਬਾਂਦਰਾ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ ਅਤੇ ਕੰਗਨਾ ਅਤੇ ਰੰਗੋਲੀ ਨੂੰ ਪੁੱਛਗਿੱਛ ਲਈ ਥਾਣੇ ਵਿੱਚ ਹਾਜ਼ਰ ਹੋਣ ਦਾ ਨੋਟਿਸ ਜਾਰੀ ਕੀਤਾ ਗਿਆ ਸੀ ਪਰ ਕੰਗਨਾ ਨੇ ਪੁਲਿਸ ਦੇ ਨੋਟਿਸ ਨੂੰ ਅਣਦੇਖਿਆ ਕਰ ਦਿੱਤਾ ਸੀ।

ਇਹ ਵੀ ਪੜ੍ਹੋ : ਹਿਮਾਚਲ ਪ੍ਰਦੇਸ਼ 'ਚ ਸ਼ੀਤਲਹਿਰ

ਇਸ ਤੋਂ ਬਾਅਦ 3 ਨਵੰਬਰ ਨੂੰ ਕੰਗਨਾ ਅਤੇ ਰੰਗੋਲੀ ਦੇ ਖਿਲਾਫ ਕਾਂਗੜਾ ਥਾਣੇ ਤੋਂ ਦੂਜਾ ਨੋਟਿਸ ਜਾਰੀ ਕੀਤਾ ਗਿਆ ਸੀ, ਦੋਵਾਂ ਨੂੰ 10 ਨਵੰਬਰ ਨੂੰ ਥਾਣੇ ਵਿਚ ਹਾਜ਼ਰ ਹੋਣ ਲਈ ਕਿਹਾ ਗਿਆ ਸੀ, ਪਰ ਕੰਗਨਾ ਦੇ ਵਕੀਲ ਨੇ ਥਾਣੇ ਨੂੰ ਇਕ ਪੱਤਰ ਲਿਖ ਕੇ ਦੱਸਿਆ ਸੀ ਕਿ ਕੰਗਨਾ ਅਤੇ ਰੰਗੋਲੀ ਦੋਵੇਂ ਆਪਣੇ ਭਰਾ ਅਕਸ਼ਤ ਦੇ ਵਿਆਹ ਵਿੱਚ ਰੁੱਝੇ ਹੋਏ ਹਨ। ਵਿਆਹ ਖਤਮ ਹੋਣ ਤੱਕ ਦੋਵੇਂ ਥਾਣੇ ਵਿਚ ਮੌਜੂਦ ਨਹੀਂ ਰਹਿ ਸਕਦੇ। ਇਸ ਤੋਂ ਬਾਅਦ ਬਾਂਦਰਾ ਪੁਲਿਸ ਨੇ ਬੁੱਧਵਾਰ ਨੂੰ ਤੀਸਰਾ ਨੋਟਿਸ ਜਾਰੀ ਕਰਦਿਆਂ ਕੰਗਨਾ ਅਤੇ ਰੰਗੋਲੀ ਨੂੰ 23 ਅਤੇ 24 ਨਵੰਬਰ ਨੂੰ ਥਾਣੇ ਵਿਖੇ ਹਾਜ਼ਰ ਹੋਣ ਲਈ ਨੋਟਿਸ ਜਾਰੀ ਕੀਤਾ।

 

Have something to say? Post your comment

Subscribe