ਨਵੀਂ ਦਿੱਲੀ : ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਆਏ ਦਿਨ ਵਿਵਾਦਾਂ ਵਿਚ ਘਿਰੀ ਰਹਿੰਦੀ ਹੈ। ਬੀਤੇ ਦਿਨੀ ਕੀਤੇ ਟਵੀਟ ਨੇ ਕੰਗਨਾ ਦੀਆਂ ਮੁਸ਼ਕਲਾਂ ਵਿਚ ਇਜ਼ਾਫਾ ਕੀਤਾ ਹੈ ਅਤੇ ਇਸ ਲਈ ਕੰਗਨਾ ਨੂੰ ਹਰ ਪਾਸਿਓਂ ਫਿਟਕਾਰਾਂ ਪੈ ਰਹੀਆਂ ਹਨ। ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਫਿਲਮ ਅਭਿਨੇਤਰੀ ਕੰਗਨਾ ਰਣੌਤ ਨੂੰ ਲੀਗਲ (ਕਾਨੂੰਨੀ) ਨੋਟਿਸ ਭੇਜਿਆ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਕੰਗਨਾ ਨੂੰ ਉਸ ਦੇ ਅਪਮਾਨਜਨਕ ਟਵੀਟ ਲਈ ਕਾਨੂੰਨੀ ਨੋਟਿਸ ਭੇਜਿਆ ਹੈ। ਜਿਸ 'ਚ ਇਕ ਕਿਸਾਨ ਦੀ ਬਜ਼ਰੁਗ ਮਾਂ ਨੂੰ 100 ਰੁਪਏ 'ਚ ਮਿਲਣ ਵਾਲੀ ਜਨਾਨੀ ਦੇ ਰੂਪ 'ਚ ਕਿਹਾ ਗਿਆ। ਉਨ੍ਹਾਂ ਦੇ ਟਵੀਟ ਕਿਸਾਨਾਂ ਦੇ ਵਿਰੋਧ ਨੂੰ ਚਿੱਤਰਨ ਦੇ ਰੂਪ 'ਚ ਦਰਸਾਉਂਦੇ ਹਨ। ਅਸੀਂ ਮੰਗ ਕਰਦੇ ਹਾਂ ਕਿ ਇਸ ਅਸੰਵੇਦਨਸ਼ੀਲ ਟਿੱਪਣੀ ਲਈ ਕੰਗਨਾ ਨੂੰ ਬਿਨਾਂ ਸ਼ਰਤ ਮੁਆਫ਼ੀ ਮੰਗਣੀ ਚਾਹੁੰਦੀ ਹੈ।