ਕੈਨਬਰਾ : ਹੁਣ ਆਸਟ੍ਰੇਲੀਆ ਵਿੱਚ ਫ਼ੇਸਬੁਕ ਤੇ ਗੂਗਲ ਉਤੇ ਭਾਰੀ ਜੁਰਮਾਨਾ ਲੱਗ ਸਕਦਾ ਹੈ ?ਆਸਟ੍ਰੇਲੀਆ ਦੀ ਸੰਸਦ ਵਿਚ ਬੁਧਵਾਰ ਨੂੰ ਪੇਸ਼ ਕੀਤੇ ਗਏ ਬਿਲ ਤਹਿਤ ਤਕਨੀਕੀ ਕੰਪਨੀਆਂ ਵਲੋਂ ਪ੍ਰਦਰਸ਼ਤ ਕੀਤੇ ਜਾਣ ਵਾਲੀਆਂ ਖ਼ਬਰਾਂ 'ਤੇ ਉਨ੍ਹਾਂ ਤੋਂ ਟੈਕਸ ਲੈਣ ਦਾ ਪ੍ਰਸਤਾਵ ਦਿਤਾ ਗਿਆ ਹੈ, ਅਤੇ ਇਸ ਬਿਲ ਦੇ ਨਿਯਮਾਂ ਨੂੰ ਪੂਰਾ ਨਾ ਕਰਨ ਦੀ ਸਥਿਤੀ ਵਿਚ ਗੂਗਲ ਅਤੇ ਫ਼ੇਸਬੁਕ ਵਰਗੀਆਂ ਕੰਪਨੀਆਂ 'ਤੇ ਅਰਬਾਂ ਦਾ ਜੁਰਮਾਨਾ ਲੱਗ ਸਕਦਾ ਹੈ। ਆਸਟ੍ਰੇਲੀਆ ਦੇ ਵਿੱਤ ਮੰਤਰੀ ਜੋਸ਼ ਫ਼੍ਰਾਈਡੇਨਬਰਗ ਨੇ ਕਿਹਾ ਹੈ ਕਿ ਖ਼ਬਰ ਦੇਣ ਵਾਲੇ ਮੀਡੀਆ ਅਤੇ ਡਿਜੀਟਲ ਸੰਸਥਾਵਾਂ ਲਈ ਇਹ ਕਾਨੂੰਨ ਬਣਾਇਆ ਗਿਆ ਹੈ।