ਸਿਡਨੀ (ਏਜੰਸੀਆਂ) : ਆਸਟ੍ਰੇਲੀਆ ਦੇ ਪੀਐਮ ਮੌਰੀਸਨ ਨੇ ਵੀਰਵਾਰ ਨੂੰ ਆਸਟ੍ਰੇਲੀਆਈ ਲੋਕਾਂ ਦੀ ਖ਼ਬਰਾਂ ਤੱਕ ਪਹੁੰਚ ਅਤੇ ਸਾਂਝੇ ਕਰਨ ਤੋਂ ਰੋਕ ਦੇ ਫੇਸਬੁੱਕ ਦੇ ਕਦਮ ਨੂੰ ਖਤਰੇ ਵਜੋਂ ਦਰਸਾਇਆ ਹੈ। ਫੇਸਬੁੱਕ ਦੇ ਇਸ ਕਦਮ ਨੇ ਸਰਕਾਰ ਨਾਲ ਤਣਾਅ ਵਧਾ ਦਿੱਤਾ ਹੈ ਅਤੇ ਇਹ ਸਵਾਲ ਪੈਦਾ ਹੋ ਗਿਆ ਹੈ ਕੀ ਸ਼ਕਤੀਸ਼ਾਲੀ ਤਕਨੀਕੀ ਕੰਪਨੀਆਂ ਨੂੰ ਸਮੱਗਰੀ ਲਈ ਸਮਾਚਾਰ ਸੰਗਠਨਾਂ ਨੂੰ ਭੁਗਤਾਨ ਕਰਨਾ ਚਾਹੀਦਾ ਹੈ। ਮੌਰੀਸਨ ਨੇ ਪੱਤਰਕਾਰਾਂ ਨੂੰ ਕਿਹਾ, “ਕੱਲ੍ਹ ਉਨ੍ਹਾਂ ਨੇ ਕਈ ਤਰ੍ਹਾਂ ਦੀਆਂ ਸਾਈਟਾਂ ਬੰਦ ਕਰਨ ਦਾ ਵਿਚਾਰ ਰੱਖਿਆ, ਜਿਸ ਨੂੰ ਕਿਸੇ ਕਿਸਮ ਦੇ ਖ਼ਤਰੇ ਵਜੋਂ ਦੱਸਿਆ ਗਿਆ ਹੈ।'' ਮੌਰੀਸਨ ਮੁਤਾਬਕ, ''ਮੈਂ ਜਾਣਦਾ ਹਾਂ ਕਿ ਆਸਟ੍ਰੇਲੀਆਈ ਇਸ ਬਾਰੇ ਕਿਸ ਤਰ੍ਹਾਂ ਦਾ ਪ੍ਰਤੀਕਰਮ ਕਰਦੇ ਹਨ ਅਤੇ ਮੈਨੂੰ ਲੱਗਦਾ ਹੈ ਕਿ ਇਹ ਫੇਸਬੁੱਕ ਦੀ ਇਕ ਚੰਗੀ ਚਾਲ ਨਹੀਂ ਸੀ।'
ਉਹਨਾਂ ਨੇ ਅੱਗੇ ਕਿਹਾ, “ਫੇਸਬੁੱਕ ਅਧਿਕਾਰੀਆਂ ਨੂੰ ਤੇਜ਼ੀ ਨਾਲ ਅੱਗੇ ਵਧਣਾ ਚਾਹੀਦਾ ਹੈ ਅਤੇ ਵਾਪਸ ਗੱਲਬਾਤ ਦੀ ਮੇਜ਼ 'ਤੇ ਆਉਣਾ ਚਾਹੀਦਾ ਹੈ।ਅਸੀਂ ਇਸ ਮਾਮਲੇ ਨੂੰ ਜਲਦ ਹੱਲ ਕਰ ਲਵਾਂਗੇ।”ਇਸ ਅਣਮਿੱਥੇ ਸਮੇਂ ਦੀ ਪਾਬੰਦੀ ਨੇ ਮਹਾਮਾਰੀ ਸੰਬੰਧੀ ਸੂਚਨਾਵਾਂ, ਜਨਤਕ ਸਿਹਤ ਅਤੇ ਐਮਰਜੈਂਸੀ ਸੇਵਾਵਾਂ ਤੱਕ ਨੂੰ ਪ੍ਰਭਾਵਿਤ ਕੀਤਾ ਹੈ।