ਵਾਸ਼ਿੰਗਟਨ : ਫੇਸਬੁੱਕ (Facebook) ਦੇ ਸੰਸਥਾਪਕ ਅਤੇ ਸੀ.ਈ.ਓ. ਮਾਰਕ ਜ਼ੁਕਰਬਰਗ ਸਰਿਫ ਇਕ ਉਦਯੋਗਤੀ ਹੀ ਨਹੀਂ ਸਗੋਂ ਮਸ਼ਹੂਰ ਸੈਲੀਬ੍ਰੇਟੀ ਦੇ ਤੌਰ ਵੀ ਜਾਣੇ ਜਾਂਦੇ ਹਨ। ਮਾਰਕ ਜ਼ੁਕਰਬਰਗ ਉਨ੍ਹਾਂ ਚੁਨਿੰਦਾ ਲੋਕਾਂ 'ਚੋਂ ਹਨ ਜੋ ਆਪਣੀ ਸੁਰੱਖਿਆ ਨੂੰ ਲੈ ਕੇ ਕਦੇ ਸਮਝੌਤਾ ਨਹੀਂ ਕਰਦੇ। ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ 'ਚ ਮਾਰਕ ਜ਼ੁਕਰਬਰਗ ਪੰਜਵੇਂ ਸਥਾਨ 'ਤੇ ਹਨ ਪਰ ਜਿੰਨੇ ਪੈਸੇ ਉਨ੍ਹਾਂ ਦੀ ਸੁਰੱਖਿਆ 'ਤੇ ਖਰਚ ਹੁੰਦੇ ਹਨ ਉਨ੍ਹਾਂ ਸ਼ਾਇਦ ਹੀ ਦੁਨੀਆ ਦੇ 4 ਸਭ ਤੋਂ ਅਮੀਰ ਵਿਅਕਤੀ 'ਤੇ ਹੁੰਦਾ ਹੋਵੇਗਾ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਮਾਰਕ ਜ਼ੁਕਰਬਰਗ ਦੀ ਸੁਰੱਖਿਆ 'ਤੇ ਰੋਜ਼ਾਨਾ 46 ਲੱਖ ਰੁਪਏ ਤੋਂ ਵਧੇਰੇ ਦਾ ਖਰਚ ਆਉਂਦਾ ਹੈ। ਹੁਣ ਤੁਹਾਡੇ ਮੰਨ 'ਚ ਇਹ ਸਵਾਲ ਆ ਰਿਹਾ ਹੋਵੇਗਾ ਕਿ ਇੰਨੇ ਪੈਸੇ ਕੀ ਮਾਰਕ ਖੁਦ ਖਰਚ ਕਰਦੇ ਹਨ ਤਾਂ ਤੁਹਾਨੂੰ ਦੱਸ ਦੇਈਏ ਕਿ ਜ਼ੁਕਰਬਰਗ ਦੀ ਸੁਰੱਖਇਆ 'ਤੇ ਇਹ ਪੈਸੇ Facebook ਖਰਚ ਕਰਦੀ ਹੈ। ਮਸ਼ਹੂਰ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਨੇ ਹਾਲ ਹੀ 'ਚ ਖੁਲਾਸਾ ਕੀਤਾ ਕਿ ਉਸ ਨੇ ਆਪਣੇ ਸੀ.ਈ.ਓ. ਮਾਰਕ ਜ਼ੁਕਰਬਰਗ ਦੀ ਸੁਰੱਖਿਆ 'ਤੇ 2020 'ਚ ਕੁੱਲ 23 ਮਿਲੀਅਨ ਡਾਲਰ (ਕਰੀਬ 171 ਕਰੋੜ ਰੁਪਏ) ਖਰਚ ਕੀਤੇ। ਸਕਿਓਟਰੀਜ਼ ਐਂਡ ਐਕਸਚੇਂਜ ਕਮਿਸ਼ਨ ਸਮੇਤ ਵਾਧੂ ਸੁਰੱਖਿਆ ਲਾਗਤ ਵੀ ਸ਼ਾਮਲ ਹੈ।