ਵਾਸ਼ਿੰਗਟਨ : ਫੇਸਬੁੱਕ ਅਤੇ ਇਸ ਦੀ ਪੇਰੈਂਟ ਕੰਪਨੀ ਮੇਟਾ ਨਾਲ ਜੁੜੀ ਇਕ ਵੱਡੀ ਖਬਰ ਸਾਹਮਣੇ ਆਈ ਹੈ। ਕੰਪਨੀ ਦੀ ਸੀਓਓ (ਚੀਫ ਆਪਰੇਟਿੰਗ ਅਫਸਰ) ਸ਼ੈਰਲ ਸੈਂਡਬਰਗ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕੰਪਨੀ ਨੇ ਬੁੱਧਵਾਰ ਨੂੰ ਵੀ ਇਸ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਸ਼ੈਰਲ ਦੇ ਕੰਪਨੀ ਛੱਡਣ ਦੇ ਕਾਰਨ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਹੈ।
ਸੈਂਡਬਰਗ ਨੇ ਅਸਤੀਫੇ ਬਾਰੇ ਇੱਕ ਫੇਸਬੁੱਕ ਪੋਸਟ ਵਿੱਚ ਕਿਹਾ ਕਿ ਉਹ ਅੱਗੇ ਜਾ ਰਹੇ ਸਮਾਜ ਲਈ ਪਰਉਪਕਾਰੀ ਕੰਮ ਕਰਨ 'ਤੇ ਆਪਣਾ ਪੂਰਾ ਧਿਆਨ ਕੇਂਦਰਿਤ ਕਰਨ ਦੀ ਯੋਜਨਾ ਬਣਾ ਰਹੇ ਹਨ। ਸੈਂਡਬਰਗ ਦਾ ਫੇਸਬੁੱਕ ਨਾਲ ਸਫਰ ਲਗਭਗ 14 ਸਾਲ ਚੱਲਿਆ। ਸੀਐਨਐਨ ਦੀ ਰਿਪੋਰਟ ਮੁਤਾਬਕ ਸੈਂਡਬਰਗ ਨੇ ਲਿਖਿਆ, ਉਨ੍ਹਾਂ ਸ਼ੁਰੂਆਤੀ ਦਿਨਾਂ ਤੋਂ ਸੋਸ਼ਲ ਮੀਡੀਆ ਬਾਰੇ ਬਹਿਸ ਬਹੁਤ ਬਦਲ ਗਈ ਹੈ। ਇਹ ਸਭ ਕਹਿਣਾ ਮੇਰੇ ਲਈ ਹਮੇਸ਼ਾ ਆਸਾਨ ਨਹੀਂ ਰਿਹਾ।