ਟੋਕੀਓ : ਭਾਰਤ ਦੇ ਪ੍ਰਵੀਨ ਕੁਮਾਰ ਨੇ ਟੋਕੀਓ ਪੈਰਾਲੰਪਿਕ ਵਿਚ ਪੁਰਸ਼ਾਂ ਦੀ ਉੱਚੀ ਛਾਲ ਟੀ-64 ਈਵੈਂਟ ਵਿਚ ਚਾਂਦੀ ਤਮਗਾ ਜਿੱਤਿਆ ਹੈ ਜਿਸ ਨਾਲ ਇਨ੍ਹਾਂ ਖੇਡਾਂ ਵਿਚ ਦੇਸ਼ ਦੇ ਤਮਗਿਆਂ ਦੀ ਸੰਖਿਆ 11 ਤੱਕ ਪਹੁੰਚ ਗਈ ਹੈ। 18 ਸਾਲਾ ਕੁਮਾਰ ਨੇ ਪੈਰਾਲੰਪਿਕ ਵਿਚ ਡੈਬਿਊ ਕਰਦੇ ਹੋਏ 2.07 ਮੀਟਰ ਦੀ ਛਾਲ ਨਾਲ ਏਸ਼ੀਆਈ ਰਿਕਾਰਡ ਨਾਲ ਦੂਜਾ ਸਥਾਨ ਹਾਸਲ ਕੀਤਾ। ਉਹ ਬ੍ਰਿਟੇਨ ਦੇ ਜੋਨਾਥਨ ਬਰੂਮ ਐਡਵਰਡਸ ਤੋਂ ਪਿੱਛੇ ਰਹੇ, ਜਿਨ੍ਹਾਂ ਨੇ 2.10 ਮੀਟਰ ਦੀ ਛਾਲ ਨਾਲ ਸੀਜ਼ਨ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ ਸੋਨ ਤਮਗਾ ਆਪਣੇ ਨਾਮ ਕੀਤਾ। ਕਾਂਸੀ ਤਮਗਾ ਰਿਓ ਖੇਡਾਂ ਦੇ ਚੈਂਪੀਅਨ ਪੋਲੈਂਡ ਦੇ ਮਾਜਿਸ ਲੇਪਿਯਾਟੋ ਨੇ ਹਾਸਲ ਕੀਤਾ, ਜਿਨ੍ਹਾਂ ਨੇ 2.04 ਮੀਟਰ ਦੀ ਛਾਲ ਮਾਰੀ। ਟੀ64 ਕਲਾਸ ਵਿਚ ਉਹ ਐਥਲੀਟ ਹਿੱਸਾ ਲੈਂਦੇ ਹਨ, ਜਿਨ੍ਹਾਂ ਦਾ ਪੈਰ ਕਿਸੇ ਵਜ੍ਹਾ ਨਾਲ ਕੱਟਣਾ ਪਿਆ ਹੋਵੇ ਅਤੇ ਇਹ ਨਕਲੀ ਪੈਰ ਨਾਲ ਖੜ੍ਹੇ ਹੋ ਕੇ ਮੁਕਾਬਲਾ ਕਰਦੇ ਹਨ। ਕੁਮਾਰ ਟੀ44 ਕਲਾਸ ਦੇ ਵਿਕਾਰ ਵਿਚ ਆਉਂਦੇ ਹਨ ਪਰ ਉਹ ਟੀ64 ਈਵੈਂਟ ਵਿਚ ਵੀ ਹਿੱਸਾ ਲੈ ਸਕਦੇ ਹਨ।
https://amzn.to/3kQqXpl