ਮਾਸਕੋ: ਸਰਕਾਰੀ ਸਮਾਚਾਰ ਏਜੰਸੀ ਟਾਸ ਮੁਤਾਬਕ ਰੂਸ ਵਿਚ ਮਾਸਕੋ ਦੀ ਅਦਾਲਤ ਨੇ ਇੰਸਟਾਗ੍ਰਾਮ ਅਤੇ ਮੇਟਾ (ਫੇਸਬੁੱਕ) ਦੀਆਂ ਗਤੀਵਿਧੀਆਂ ਨੂੰ ‘ਕੱਟੜਪੰਥੀ’ ਕਰਾਰ ਦਿੱਤਾ ਹੈ। ਅਦਾਲਤ ਨੇ ਰੂਸ ਵਿਚ ਦੋਵਾਂ ਪਲੇਟਫਾਰਮਾਂ ਦੇ ਸੰਚਾਲਨ 'ਤੇ ਪਾਬੰਦੀ ਲਗਾ ਦਿੱਤੀ ਹੈ।
ਰੂਸ ਪਹਿਲਾਂ ਹੀ ਫੇਸਬੁੱਕ 'ਤੇ ਪਾਬੰਦੀ ਲਗਾ ਚੁੱਕਾ ਹੈ। ਜਦਕਿ ਇੰਸਟਾਗ੍ਰਾਮ ਨੂੰ ਮੇਟਾ ਪਲੇਟਫਾਰਮ ਦੇ ਉਸ ਬਿਆਨ ਤੋਂ ਬਾਅਦ ਬਲਾਕ ਕੀਤਾ ਗਿਆ ਸੀ ਜਿਸ ਵਿਚ ਮੇਟਾ (ਫੇਸਬੁੱਕ) ਨੇ ਕਿਹਾ ਸੀ ਕਿ ਉਹ ਯੂਕਰੇਨ ਵਿਚ ਸੋਸ਼ਲ ਮੀਡੀਆ ਉਪਭੋਗਤਾਵਾਂ ਨੂੰ ਪੁਤਿਨ ਅਤੇ ਉਸ ਦੀ ਫੌਜ ਦੇ ਵਿਰੁੱਧ ਹਿੰਸਾ ਦੀ ਅਪੀਲ ਕਰਨ ਵਾਲੇ ਸੰਦੇਸ਼ਾਂ ਨੂੰ ਪੋਸਟ ਕਰਨ ਦੀ ਆਗਿਆ ਦੇਵੇਗਾ।
ਰੂਸ ਦੀ ਇਕ ਅਦਾਲਤ ਨੇ ਕੱਟੜਪੰਥੀ ਗਤੀਵਿਧੀਆਂ ਨੂੰ ਦੇਖਦੇ ਹੋਏ ਰੂਸ ਵਿਚ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਤੁਰੰਤ ਪਾਬੰਦੀ ਲਗਾਉਣ ਲਈ ਮੇਟਾ ਨੂੰ ਹੁਕਮ ਦਿੱਤਾ ਹੈ।
ਰੂਸੀ ਅਦਾਲਤ ਨੇ ਇਹ ਫੈਸਲਾ ਅਜਿਹੇ ਸਮੇਂ ਦਿੱਤਾ ਹੈ ਜਦੋਂ ਰੂਸ ਯੂਕਰੇਨ ਜੰਗ ਦੇ ਚਲਦਿਆਂ ਜ਼ਿਆਦਾਤਰ ਕੰਪਨੀਆਂ ਦੇਸ਼ ਛੱਡ ਰਹੀਆਂ ਹਨ।