ਆਲ੍ਹਣਾ ਬਣਾਉਣ ਲਈ ਘੁੱਗੀ ਨੇ,
ਜ਼ੋਰ ਪੂਰਾ ਹੈ ਲਗਾਇਆ।
ਤਿਣਕਾ ਤਿਣਕਾ ਕਰ ਕੇ ਇਕੱਠਾ,
ਰੋਸ਼ਨਦਾਨ ਵਿੱਚ ਟਿਕਾਇਆ।
ਬਿਨ੍ਹਾਂ ਅੱਕੇ ਅਤੇ ਥੱਕੇ,
ਡੱਕੇ ਚੱਕ ਲਿਆਈ ਜਾਵੇ।
ਕਿਸੇ ਕਾਰੀਗਰ ਦੇ ਵਾਂਗੂੰ,
ਡਿਜ਼ਾਇਨ ਬਣਾਈ ਜਾਵੇ।
ਕੁੱਝ ਦਿਨਾਂ ਦੇ ਵਿੱਚ,
ਆਲ੍ਹਣਾ ਘੁੱਗੀ ਨੇ ਬਣਾਇਆ।
ਰਹਿਣ ਲਈ ਉਸ ਵਿੱਚ,
ਪਰਿਵਾਰ ਘੁੱਗੀ ਦਾ ਆਇਆ।
ਦਿਨ ਚੜ੍ਹਦੇ ਹੀ ਘੁੱਗੀ,
ਉਡਾਰੀ ਲੰਬੀ ਲਾਉਂਦੀ।
ਆਪਣੇ ਬੱਚਿਆਂ ਲਈ,
ਖਾਣਾ ਲੱਭ ਕੇ ਲਿਆਉਂਦੀ।
ਨਿੱਕਾ ਜਿਹਾ ਪਰਿਵਾਰ ਇਹ,
ਸਭ ਨੂੰ ਬੜਾ ਫੱਬਦਾ।
ਘੁੱਗੀ ਦਾ ਆਲ੍ਹਣਾ,
ਘਰ ਚ ਚੰਗਾ ਲੱਗਦਾ।
~ਪ੍ਰਿੰਸ ਅਰੋੜਾ ਮਲੌਦ
ਲੁਧਿਆਣਾ