ਚੁੰਨੀ vs ਦਸਤਾਰ ......
1
ਸਾਹਿਬ ਕੌਰ ਦੀਏ ਜਾਈਏ ਪੁੱਤਰੀ ਤੂੰ ਦਸਮੇਸ਼ ਦੀ ਏਂ
ਪੀਰ ਹਿੰਦ ਦੇ ਸ਼ਹਿਨਸ਼ਾਹ ਸ਼ਾਹੀ ਦਰਵੇਸ਼ ਦੀ ਏਂ
ਨੀਲੇ ਦੇ ਅਸਵਾਰ ਸ਼ਾਹੀ ਉੱਚੇ ਕਿਰਦਾਰਾਂ ਦੀ
ਨੰਗੇ ਸਿਰ ਚੰਗੀ ਨਹੀਂ ਲਗਦੀ ਧੀ ਸਰਦਾਰਾਂ ਦੀ
2
ਚੁੰਨੀ ਨਹੀਂ ਏ ਤਾਜ ਤੈਨੂੰ ਗੁਰ ਬਖਸ਼ਿਸ਼ ਕੀਤੀ ਏ
ਇਸ ਨੂੰ ਸੀਸ ਸਜਾਉਣਾ ਜੋ ਸਿੱਖੀ ਦੀ ਰੀਤੀ ਏ
ਰੀਤ ਭੁੱਲ ਨਾ ਜਾਇਓ ਚੁੰਨੀਆਂ ਤੇ ਦਸਤਾਰਾਂ ਦੀ
ਨੰਗੇ ਸਿਰ ਚੰਗੀ ਨਹੀਂ ਲਗਦੀ ਧੀ ਸਰਦਾਰਾਂ ਦੀ
3
ਮਹਿੰਗਾ ਮੁੱਲ ਤਾਰਿਆ ਇਸਦਾ ਬੀਰ ਜਵਾਨਾਂ ਨੇ
ਚੁੰਨੀ ਤੇ ਦਸਤਾਰ ਲਈ ਲੇਖੇ ਲਾ ਗਏ ਜਾਨਾਂ ਨੇ
ਲੰਮੀ ਅਮਰ ਕਹਾਣੀ ਯੋਧੇ ਪਰੳਪਕਾਰਾਂ ਦੀ
ਨੰਗੇ ਸਿਰ ਚੰਗੀ ਨਹੀਂ ਲਗਦੀ ਧੀ ਸਰਦਾਰਾਂ ਦੀ
4
ਮਾਤਾ ਭਾਗ ਕੌਰ ਦੀਏ ਭੈਣੇ ਕਿਹੜੇ ਪਾਸੇ ਤੁੱਲ ਗਈ
ਫੈਸ਼ਨਾ ਦੇ ਵਿੱਚ ਪੈ ਕੇ ਆਪਣੀ ਰੀਤ ਕਿਓਂ ਭੁੱਲ ਗਈ
ਸੋਚ ਬਦਲ ਲਈ ਕਾਹਤੋਂ ਉੱਚੇ ਨੇਕ ਵਿਚਾਰਾਂ ਦੀ
ਨੰਗੇ ਸਿਰ ਚੰਗੀ ਨਹੀਂ ਲਗਦੀ ਧੀ ਸਰਦਾਰਾਂ ਦੀ
5
ਜਾਲਮ ਪਾਪੀਆਂ ਜਦ ਵੀ ਹਥ ਏਸ ਨੂੰ ਪਾਇਆ ਸੀ
ਬੀਰ ਬਹਾਦਰ ਯੋਧਿਆਂ ਰਣ ਖੰਡਾ ਖੜਕਾਇਆ ਸੀ
ਗਾਥਾ ਭੁੱਲ ਗਈ ਕਾਹਤੋਂ ਮਰਦ ਦੂਲੇ ਸਰਦਾਰਾਂ ਦੀ
ਨੰਗੇ ਸਿਰ ਚੰਗੀ ਨਹੀਂ ਲਗਦੀ ਧੀ ਸਰਦਾਰਾਂ
6
ਨੇਜਿਆਂ ਤੇ ਟੰਗਵਾਏ ਬੱਚੇ ਤਾਜ ਬਚਾਵਣ ਲਈ
ਗਲਾਂ ਚ ਹਾਰ ਪਵਾਏ ਮਾਵਾਂ ਸੀਸ ਸਜਾਵਣ ਲਈ
ਕਾਇਮ ਰੱਖੀ ਸਰਦਾਰੀ ਪੈ ਕੇ ਛਾਂ ਤਲਵਾਰਾਂ ਦੀ
ਨੰਗੇ ਸਿਰ ਚੰਗੀ ਨਹੀਂ ਲਗਦੀ ਧੀ ਸਰਦਾਰਾਂ
7
ਅਣਖ ਆਨ ਨੂੰ ਕਾਇਮ ਰੱਖੀ ਕਦੇ ਮਨੋਂ ਵਿਸਾਰੀਂ ਨਾ
ਕਾਇਮ ਰਹੂ ਸਰਦਾਰੀ ਇਸ ਨੂੰ ਸਿਰੇਂ ਉਤਾਰੀਂ ਨਾ
ਹਰਦਿਆਲ ਜਗ ਤੇ ਕਦਰ ਪਊਗੀ ਨੇਕ ਵਿਚਾਰਾਂ ਦੀ
ਨੰਗੇ ਸਿਰ ਚੰਗੀ ਨਹੀਂ ਲਗਦੀ ਧੀ ਸਰਦਾਰਾਂ ਦੀ
ਲੇਖਕ
ਕਵੀਸ਼ਰ ਭਾਈ ਹਰਦਿਆਲ ਸਿੰਘ ਹੀਰਾ
ਪਿੰਡ ਹਾਜੀ ਵਾਲਾ ਫ਼ਿਰੋਜ਼ਪੁਰ
ਸੰਪਰਕ 9465716284