ਦੋ ਅੱਖਰਾਂ ਦਾ ਬਣਿਆ 'ਬੰਦਾ'
ਵਿੱਚ ਦੋ ਅੱਖਰਾਂ ਦੀ 'ਜਾਨ'
ਦੋ ਅੱਖਰਾਂ ਦਾ 'ਦਿਲ' ਚਲਦਾ
ਕਰੇ ਦੋ 'ਅੱਖਾਂ' ਦਾ ਮਾਣ
ਦੋ ਅੱਖਰਾਂ ਦਾ 'ਸਿੱਖ' ਬਣਦਾ
ਬਣਦਾ ਦੋ ਅੱਖਰਾਂ ਦਾ 'ਖਾਨ'
ਦੋ ਅੱਖਰਾਂ ਦਾ 'ਅੱਲ੍ਹਾ' ਬਣਿਆ
ਬਣਿਆ ਦੋ ਅੱਖਰਾਂ ਦਾ 'ਰਾਮ'
ਦੋ ਅੱਖਰਾਂ ਦੇ 'ਸਾਹ' ਮੁੱਕ ਜਾਣੇ
ਆ ਜਾਣੀ ਦੋ ਅੱਖਰਾਂ ਦੀ 'ਮੌਤ'
ਦੋ ਅੱਖਰਾਂ ਦੀ 'ਦਰੀ' ਵਿਛਾਕੇ
ਦੋ ਅੱਖਰਾਂ ਦਾ ਕਰਨਗੇ 'ਸੋਗ'
ਦੋ ਅੱਖਰਾਂ ਦੇ 'ਮੋਢੇ' 'ਤੇ ਚੁੱਕਣਾ
ਦੋ ਅੱਖਰਾਂ ਦੇ 'ਫੱਟੇ' 'ਤੇ ਪਾ ਕੇ
ਦੋ ਅੱਖਰਾਂ ਦਾ 'ਭਾਂਡਾ' ਭੰਨ੍ਹ ਕੇ
ਰੱਖਣਾ ਦੋ ਅੱਖਰਾਂ ਦੀ 'ਚਿਖਾ' 'ਤੇ ਜਾ ਕੇ
ਦੋ ਅੱਖਰਾਂ ਦਾ 'ਸਿਵਾ' ਬਾਲਤਾ
ਦੋ ਅੱਖਰਾਂ ਦੀ 'ਤੀਲੀ' ਲਾ ਕੇ
ਦੋ ਅੱਖਰਾਂ ਦੀ 'ਅੱਗ' ਨੇ ਸਾੜਤਾ
ਰੱਖਤਾ ਦੋ ਅੱਖਰਾਂ ਦੀ 'ਰਾਖ' ਬਣਾ ਕੇ
ਦੋ ਅੱਖਰਾਂ ਦੇ 'ਰਾਜੇ' ਤੁਰ ਗਏ
ਦੋ ਅੱਖਰਾਂ ਦਾ 'ਧੰਨ' ਛੱਡ ਜਾਣਾ