Saturday, January 18, 2025
 

ਕਾਵਿ ਕਿਆਰੀ

ਮਾਂ /ਬਾਪ ਦੇ ਬਾਝੋਂ ......

July 23, 2023 10:58 AM

ਮਾਵਾਂ ਠੰਢੀਆਂ ਛਾਂਵਾਂ ਹੁੰਦੀਆਂ 

ਬਾਪੂ ਸਿਰ ਦਾ ਤਾਜ 

ਬਾਬਲ ਹੁੰਦਿਆਂ ਬੇਪਰਵਾਹੀਆਂ 

ਜਿਹਦੇ ਸਿਰ ਤੇ ਕੀਤਾ ਰਾਜ 

ਹੱਡ ਤੋੜ ਕਰ ਮਿਹਨਤ ਬਾਪੂ

ਗਰਮੀ ਸਰਦੀ ਸਹਿਕੇ

ਧੀਆਂ ਪੁੱਤਰ ਪਾਲੇ ਬਾਪੂ 

ਭੁੱਖਣ ਭਾਣਾ ਰਹਿਕੇ 

ਯਾਦ ਕਰਾਂ ਨਾਲੇ ਹੰਝੂ ਕੇਰਾਂ 

ਮੁੜ ਮੁੜ ਯਾਦ ਸਤਾਵੇ 

ਹਰਦਿਆਲ ਕਹੇ ਮਾਂ ਬਾਪ ਦੇ ਬਾਝੋਂ 

ਕੋਈ ਨਾ ਦੁੱਖ ਵੰਡਾਵੇ

                 ਲੇਖਕ 

ਕਵੀਸ਼ਰ ਭਾਈ ਹਰਦਿਆਲ ਸਿੰਘ ਹੀਰਾ 

ਪਿੰਡ ਹਾਜੀ ਵਾਲਾ ਫਿਰੋਜ਼ਪੁਰ 

ਸੰਪਰਕ 9465716284

 

Have something to say? Post your comment

Subscribe