ਕੋਰੋਨਾ ਮਹਾਮਾਰੀ ਦੇ ਕਾਰਨ ਘਰਾਂ 'ਚ ਰਹਿ ਕੇ ਹੀ ਪੜ੍ਹਨ ਲਈ ਮਜਬੂਰ ਸਕੂਲੀ ਵਿਦਿਆਰਥੀਆਂ ਨੂੰ ਕੇਂਦਰ ਸਰਕਾਰ ਆਉਣ ਵਾਲੇ ਆਮ ਬਜਟ 'ਚ ਕੁਝ ਵੱਡਾ ਤੋਹਫਾ ਦੇ ਸਕਦੀ ਹੈ। ਫ਼ਿਲਹਾਲ ਜਿਹੜੀ ਜਾਣਕਾਰੀ ਮਿਲ ਰਹੀ ਹੈ, ਉਸਦੇ ਮੁਤਾਬਕ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਲਈ ਸਮਾਰਟ ਫੋਨ, ਟੈਬ, ਲੈਪਟਾਪ ਜਾਂ ਟੈਲੀਵਿਜ਼ਨ ਵਰਗੀਆਂ ਚੀਜ਼ਾਂ ਦੇ ਸਕਦੀ ਹੈ। ਇਨ੍ਹੀਂ ਦਿਨੀਂ ਸਰਕਾਰ ਦਾ ਧਿਆਨ ਆਨਲਾਈਨ ਪੜ੍ਹਾਈ 'ਤੇ ਕੇਂਦਰਿਤ ਹੈ। ਪਹਿਲੀ ਤੋਂ 12ਵੀਂ ਕਲਾਸ ਦੇ ਵਿਦਿਆਰਥੀਆਂ ਲਈ ਸਰਕਾਰ ਪਹਿਲਾਂ ਹੀ 12 ਨਵੇਂ ਟੀਵੀ ਚੈਨਲ ਲਾਂਚ ਕਰਨ ਦਾ ਐਲਾਨ ਕਰ ਚੁੱਕੀ ਹੈ, ਜਿਸਦੀ ਤਿਆਰੀ ਤੇਜ਼ੀ ਨਾਲ ਚੱਲ ਰਹੀ ਹੈ।