ਤਿਰੁਵੰਤਪੁਰਮ: ਕੇਰਲ 'ਚ SSLC, ਉੱਚ ਸੈਕੰਡਰੀ ਅਤੇ ਪੇਸ਼ੇਵਰ ਉੱਚ ਸੈਕੰਡਰੀ ਬੋਰਡ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਗਈਆਂ ਹਨ ਅਤੇ ਸਕੂਲੀ ਵਿਦਿਆਰਥੀ ਕੋਰੋਨਾ ਵਾਇਰਸ ਤੋਂ ਬਚਾਅ ਲਈ ਤਾਲਾਬੰਦੀ ਦੌਰਾਨ ਮਾਸਕ ਪਹਿਨ ਕੇ ਸ਼ਰੀਰਕ ਦੂਰੀ ਦੇ ਨਿਸਮਾਂ ਦੀ ਪਾਲਣਾ ਕਰਦੇ ਹੋਏ ਪੇਪਰ ਦੇ ਰਹੇ ਹਨ। ਬੋਰਡ ਪ੍ਰੀਖਿਆਵਾਂ ਰਾਸ਼ਟਰਵਿਆਪੀ covid- 19 ਤਾਲਾਬੰਦੀ ਦੇ ਚੱਲਦੇ ਪਿਹਲਾਂ ਮੁਲਤਵੀ ਕਰ ਦਿਤੀਆਂ ਗਈਆਂ ਸਨ। ਮੰਗਲਵਾ ਨੂੰ ਲੱਖਾਂ ਵਿਕਿਆਰਥੀ SSLC ਪ੍ਰੀਖਿਆ 'ਚ ਅਤੇ 56, 345 ਵਿਦਿਆਰਥੀ ਪੇਸ਼ੇਵਰ ਉੱਚ ਸੈਕੰਡਰੀ ਬੋਰਡ ਪ੍ਰੀਖਿਆ 'ਚ ਬੈਠੇ। ਉੱਚ ਸੈਕੰਡਰੀ ਪ੍ਰੀਖਿਆਵਾਂ ਬੁਧਵਾਰ ਤੋਂ ਸ਼ੁਰੂ ਹੋਣਗੀਆਂ। ਮਾਰਚ 'ਚ ਮੁਲਤਵੀ ਕੀਤੀਆਂ ਗਈਆਂ ਪ੍ਰੀਖਿਆਵਾਂ ਸਖ਼ਤ ਸਿਹਤ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਦੌਰਾਨ ਆਯੋਜਿਤ ਕੀਤੀਆਂ ਜਾ ਰਹੀਆਂ ਹਨ ਅਤੇ ਇਹ 30 ਮਈ ਚੱਲਣਗੀਆਂ। ਪੂਰੇ ਰਾਜ 'ਚ 2, 945 ਪ੍ਰੀਖਿਆ ਕੇਂਦਰਾਂ ਨੂੰ ਵਾਇਰਸ ਮੁਕਤ ਕੀਤਾ ਗਿਆ ਹੈ। ਪ੍ਰੀਖਿਆ ਕੇਂਦਰਾਂ 'ਚ ਪ੍ਰਵੇਸ਼ ਗੇਟ 'ਤੇ ਵਿਦਿਆਰਥੀਆਂ ਦੀ ਥਰਮਲ ਸਕ੍ਰੀਨਿੰਗ ਕੀਤੀ ਗਈ ਅਤੇ ਉਨ੍ਹਾਂ ਤੋਂ ਕਿਹਾ ਗਿਆ ਕਿ ਉਹ ਇਕ ਦੂਜੇ ਤੋਂ ਪੈਨ ਪੈਂਸਲ ਵਰਗੀ ਚੀਜ਼ਾਂ ਦਾ ਲੈਣ ਦੇਣ ਨਾ ਕਰਨ।