ਚੰਡੀਗੜ੍ਹ : ਕੋਰੋਨਾ ਮਹਾਮਾਰੀ ਨੇ ਸਿਹਤ ਤੋਂ ਇਲਾਵਾ ਪੜ੍ਹਾਈ 'ਤੇ ਵੀ ਡੂੰਘਾ ਅਸਰ ਕੀਤਾ ਹੈ। ਦੇਸ਼ਭਰ 'ਚ ਲੱਖਾਂ ਬੱਚੇ ਮੋਬਾਇਲ ਜਾਂ ਇੰਟਰਨੈੱਟ ਨਹੀਂ ਹੋਣ ਕਾਰਨ ਪਿਛਲੇ ਕਰੀਬ 9 ਮਹੀਨੇ ਤੋਂ ਪੜ੍ਹਾਈ ਤੋਂ ਵਾਂਝੇ ਹਨ। ਅਜਿਹੇ 'ਚ ਹਰਿਆਣਾ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਤੋਹਫਾ ਦਿੰਦੇ ਹੋਏ ਮੁਫਤ ਟੈਬਲੇਟ ਦੇਣ ਦੀ ਯੋਜਨਾ ਬਣਾਈ ਹੈ। ਇਹ ਟੈਬਲੇਟ 12ਵੀਂ ਜਮਾਤ ਪੂਰੀ ਕਰਨ ਤੱਕ ਵਿਦਿਆਰਥੀ ਆਪਣੇ ਕੋਲ ਰੱਖ ਇਸਤੇਮਾਲ ਕਰ ਸਕਣਗੇ। ਹਾਲਾਂਕਿ ਇਸ ਤੋਂ ਬਾਅਦ ਇਸ ਨੂੰ ਵਾਪਸ ਸਕੂਲ ਨੂੰ ਸੌਂਪਣਾ ਹੋਵੇਗਾ।