Friday, November 22, 2024
 

ਉੱਤਰ ਪ੍ਰਦੇਸ਼

ਅਧਿਆਪਕ ਨੇ 13 ਮਹੀਨੇ 25 ਸਕੂਲਾਂ 'ਚ ਜਾਅਲੀ ਡਿਊਟੀ ਕਰ ਕੇ ਕਰੋੜਾਂ ਰੁਪਏ ਲਈ ਤਨਖ਼ਾਹ

June 06, 2020 10:18 PM

ਲਖਨਊ : ਇਕ ਮਹਿਲਾ ਅਧਿਆਪਕਾ ਦੇ 25 ਸਕੂਲਾਂ ਵਿਚ ਕੰਮ ਅਤੇ 13 ਮਹੀਨਿਆਂ 'ਚ ਇਕ ਕਰੋੜ ਰੁਪਏ ਤੋਂ ਵਧ ਦੀ ਤਨਖ਼ਾਹ ਲਈ। ਇਹ ਮਾਮਲਾ ਉਤਰ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ। ਇਹ ਮਾਮਲਾ ਸਾਹਮਣਾ ਆਉਣ ਪਿੱਛੋਂ ਸਰਕਾਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਾਲੇ ਇਸ ਮਾਮਲੇ 'ਚ ਕੁਝ ਨਹੀਂ ਕਿਹਾ ਜਾ ਸਕਦਾ। ਦਰਅਸਲ ਇਹ ਮਾਮਲਾ ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲਿਆ ਨਾਲ ਸਬੰਧਤ ਹੈ। ਇਹ ਦੋਸ਼ ਲਗਾਇਆ ਗਿਆ ਹੈ ਕਿ ਮੈਨਪੁਰੀ ਦੀ ਵਸਨੀਕ ਅਨਾਮਿਕਾ ਸ਼ੁਕਲਾ, ਜੋ ਕਿ ਇਕ ਸਾਇੰਸ ਅਧਿਆਪਕ ਹੈ, ਨੇ ਕਥਿਤ ਤੌਰ 'ਤੇ ਇਕੋ ਸਮੇਂ 25 ਸਕੂਲਾਂ ਵਿਚ ਕੰਮ ਕੀਤਾ। ਇਥੇ ਹੀ ਬੱਸ ਨਹੀਂ, ਉਸ ਨੇ ਇਥੋਂ 13 ਮਹੀਨਿਆਂ ਲਈ ਤਕਰੀਬਨ 1 ਕਰੋੜ ਦੀ ਤਨਖ਼ਾਹ ਵੀ ਲਈ।
ਦਰਅਸਲ, ਅਧਿਆਪਕਾਂ ਦਾ ਡਾਟਾਬੇਸ ਤਿਆਰ ਕਰਨ ਵੇਲੇ ਇਹ ਧੋਖਾਧੜੀ ਸਾਹਮਣੇ ਆਈ ਸੀ। ਅਜਿਹੀ ਸਥਿਤੀ 'ਚ, ਯੂਪੀ ਵਿਚ ਲਾਗੂ ਕੀਤੇ ਗਏ ਪ੍ਰਾਇਮਰੀ ਸਕੂਲਾਂ 'ਚ ਅਧਿਆਪਕਾਂ ਦੀ ਹਾਜ਼ਰੀ ਦੀ ਅਸਲ ਸਮੇਂ ਦੀ ਨਿਗਰਾਨੀ ਦੇ ਸਿਸਟਮ ਉਤੇ ਸਵਾਲ ਖੜੇ ਕੀਤੇ ਜਾ ਰਹੇ ਹਨ। ਹੁਣ ਤਕ ਦੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਰਿਕਾਰਡ ਵਿਚ ਉਸ ਨੂੰ ਇਕ ਸਾਲ ਤੋਂ ਵੀ ਵੱਧ ਸਮੇਂ ਲਈ 25 ਸਕੂਲਾਂ ਵਿਚ ਨਿਯੁਕਤ ਕੀਤਾ ਗਿਆ ਹੈ। ਸਕੂਲ ਸਿਖਿਆ ਦੇ ਡਾਇਰੈਕਟਰ ਜਨਰਲ ਵਿਜੇ ਕਿਰਨ ਅਨੰਦ ਅਨੁਸਾਰ, ਇਸ ਅਧਿਆਪਕ ਬਾਰੇ ਜਾਂਚ ਸ਼ੁਰੂ ਕਰ ਦਿਤੀ ਗਈ ਹੈ। ਉਸਦੇ ਅਨੁਸਾਰ, ਇਸ ਮਾਮਲੇ ਵਿਚ ਇਕ ਵਿਸਥਾਰਤ ਜਾਂਚ ਦੀ ਜ਼ਰੂਰਤ ਹੈ ਕਿਉਂਕਿ ਜਦੋਂ ਸਾਰੇ ਅਧਿਆਪਕਾਂ ਨੂੰ ਆਪਣੀ ਹਾਜ਼ਰੀ ਪ੍ਰੇਰਤ ਪੋਰਟਲ 'ਤੇ ਆਨਲਾਈਨ ਦਰਜ ਕਰਾਉਣੀ ਹੁੰਦੀ ਹੈ, ਤਾਂ ਇਹ ਕਿਵੇਂ ਹੋਇਆ?
ਜਾਣਕਾਰੀ ਅਨੁਸਾਰ, ਅਨਾਮਿਕਾ ਸ਼ੁਕਲਾ ਪ੍ਰਯਾਗਰਾਜ ਅਤੇ ਅੰਬੇਦਕਰ ਨਗਰ ਦੇ ਨਾਲ ਸਹਾਰਨਪੁਰ, ਬਾਗਪਤ, ਅਲੀਗੜ੍ਹ ਵਰਗੇ ਜ਼ਿਲ੍ਹਿਆਂ ਦੇ ਕਸਤੂਰਬਾ ਗਾਂਧੀ ਸਕੂਲ ਵਿਚ ਤਾਇਨਾਤ ਹੈ। ਇਥੇ ਅਧਿਆਪਕਾਂ ਦੀ ਨਿਯੁਕਤੀ ਠੇਕੇ 'ਤੇ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਹਰ ਮਹੀਨੇ 30 ਹਜ਼ਾਰ ਰੁਪਏ ਤਨਖ਼ਾਹ ਮਿਲਦੀ ਹੈ। ਜ਼ਿਲ੍ਹੇ ਦੇ ਹਰ ਬਲਾਕ 'ਚ ਇਕ ਕਸਤੂਰਬਾ ਗਾਂਧੀ ਸਕੂਲ ਹੈ। ਇਨ੍ਹਾਂ ਸਕੂਲਾਂ 'ਚ ਸਮਾਜ ਦੇ ਕਮਜ਼ੋਰ ਵਰਗਾਂ ਦੀਆਂ ਲੜਕੀਆਂ ਲਈ ਰਿਹਾਇਸ਼ੀ ਸਹੂਲਤਾਂ ਵੀ ਹਨ। ਇੰਨਾ ਹੀ ਨਹੀਂ, ਅਧਿਕਾਰੀ ਅਜੇ ਤਕ ਇਹ ਪਤਾ ਨਹੀਂ ਲਗਾ ਸਕੇ ਹਨ ਕਿ ਇਸ ਅਧਿਆਪਕਾ ਦੀ ਅਸਲ ਤਾਇਨਾਤੀ ਕਿੱਥੇ ਹੈ। ਵਿਭਾਗ ਦੇ ਅਨੁਸਾਰ ਸ਼ਿਕਾਇਤ 'ਚ ਦਰਜ ਹਰ ਜ਼ਿਲ੍ਹੇ ਤੋਂ ਤਸਦੀਕ ਕੀਤੇ ਜਾ ਰਹੇ ਹਨ। ਜਾਂਚ ਤੋਂ ਬਾਅਦ ਐਫਆਈਆਰ ਦਰਜ ਕੀਤੀ ਜਾਏਗੀ। ਮਾਮਲੇ 'ਚ ਰਾਏਬਰੇਲੀ ਦੇ ਸਿਖਿਆ ਵਿਭਾਗ ਤੋਂ ਪਤਾ ਲਗਿਆ ਹੈ ਕਿ ਸਰਵ ਸਿਖਿਆ ਮੁਹਿੰਮ ਵਲੋਂ 6 ਜ਼ਿਲ੍ਹਿਆਂ ਨੂੰ ਇਕ ਪੱਤਰ ਭੇਜ ਕੇ ਉਨ੍ਹਾਂ ਨੂੰ ਕਸਤੂਰਬਾ ਵਿਦਿਆਲਿਆ 'ਚ ਅਨਾਮਿਕਾ ਸ਼ੁਕਲਾ ਨਾਂ ਦੇ ਅਧਿਆਪਕ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ। ਇਹ ਔਰਤ ਰਾਏਬਰੇਲੀ 'ਚ ਵੀ ਕੰਮ ਕਰਦੀ ਪਈ ਸੀ। ਉਸ ਨੂੰ ਨੋਟਿਸ ਭੇਜਿਆ ਗਿਆ ਹੈ। ਤਨਖ਼ਾਹ ਰੋਕ ਦਿਤੀ ਗਈ ਹੈ।

 

Have something to say? Post your comment

Subscribe