ਹਰਿਆਣਾ : ਹਰਿਆਣਾ ਸਰਕਾਰ ਨੇ ਪ੍ਰਦੇਸ਼ 'ਚ ਜਮਾਤ 9 ਤੋਂ 12 ਵੀਂ ਤਕ ਦੇ ਸਕੂਲਾਂ ਨੂੰ ਖੋਲ੍ਹਣ ਦਾ ਐਲਾਨ ਕੀਤਾ ਹੈ। ਸਰਕਾਰ ਨੇ ਵਿਦਿਆਰਥੀਆਂ ਨੂੰ ਅਪਣੀ ਇੱਛਾ ਨਾਲ ਸਕੂਲ 'ਚ ਆਉਣ ਦੀ ਮਨਜ਼ੂਰੀ ਦਿਤੀ ਹੈ। ਪ੍ਰਦੇਸ਼ ਸਰਕਾਰ ਨੇ ਇਕ SOP ਜਾਰੀ ਕੀਤੀ ਹੈ। ਸਰਕਾਰ ਨੇ ਕਿਹਾ ਹੈ ਕਿ SOP ਦਾ ਪਾਲਣ ਪੂਰੀ ਸਖ਼ਤੀ ਨਾਲ ਕਰਵਾਇਆ ਜਾਵੇਗਾ ਅਤੇ ਇਸ ਦਾ ਉਲੰਘਣ ਕਰਨ ਵਾਲਿਆਂ 'ਤੇ ਮੁਕੱਦਮਾ ਵੀ ਕੀਤਾ ਜਾਵੇਗਾ।
ਸਰਕਾਰ ਵਲੋਂ ਜਾਰੀ ਚਿੱਠੀ ਅਨੁਸਾਰ 21 ਸਤੰਬਰ ਤੋਂ ਨਾਨ ਕੰਟੇਨਮੈਂਟ ਜ਼ੋਨ 'ਚ ਰਹਿਣ ਵਾਲੇ 9ਵੀਂ ਅਤੇ 12ਵੀਂ ਤਕ ਦੇ ਵਿਦਿਆਰਥੀ ਅਪਣੀ ਇੱਛਾ ਨਾਲ ਅਪਣੇ ਅਧਿਆਪਕਾਂ ਤੋਂ ਮਾਰਗਦਰਸ਼ਨ ਪਾਉਣ ਲਈ ਮਾਤਾ-ਪਿਤਾ ਅਤੇ ਦੀ ਲਿਖ਼ਤੀ ਮਨਜ਼ੂਰੀ ਤੋਂ ਬਾਅਦ ਸਕੂਲ ਆ ਸਕਣਗੇ। ਕੋਰੋਨਾ ਦੇ ਮਦੇਨਜ਼ਰ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਅਰੋਗਿਆ ਸੇਤੂ ਐਪ ਡਾਊਨਲੋਡ ਕਰਨਾ ਅਤੇ ਕੋਰੋਨਾ ਟੈਸਟ ਕਰਵਾਉਣਾ ਜ਼ਰੂਰੀ ਹੋਵੇਗਾ। ਸਰਕਾਰ ਨੇ SOP ਅਨੁਸਾਰ, ਸਕੂਲਾਂ ਦੇ ਸਮੇਂ ਅਤੇ ਹੋਰ ਜਾਣਕਾਰੀ ਵਿਦਿਆਰਥੀਆਂ ਨੂੰ ਦੇਣ ਲਈ ਕਿਹਾ ਗਿਆ ਹੈ। ਸਕੂਲਾਂ ਨੂੰ ਕਿਹਾ ਗਿਆ ਹੈ ਕਿ ਉਹ ਵਿਦਿਆਰਥੀਆਂ ਨੂੰ ਆਪਸੀ ਇਕਜੁਟਤਾ ਨਾਲ ਉਨ੍ਹਾਂ ਨੂੰ ਮਿਲਣ ਆਉਣ ਦਾ ਸਮਾਂ ਦੱਸਣ ਤਾਂ ਕਿ ਤੈਅ ਗਿਣਤੀ 'ਚ ਵਿਦਿਆਰਥੀ ਸਕੂਲ ਆ ਸਕਣ।
ਦਸਣਯੋਗ ਹੈ ਕਿ ਹਾਲ ਹੀ 'ਚ ਹਰਿਆਣਾ ਸਰਕਾਰ ਨੇ ਸੋਨੀਪਤ ਜ਼ਿਲ੍ਹੇ ਦੇ 2 ਸਕੂਲਾਂ 'ਚ ਟ੍ਰਾਇਲ ਦੇ ਤੌਰ 'ਤੇ ਬੱਚਿਆਂ ਦੀਆਂ ਕਲਾਸਾਂ ਲਗਾਉਣੀਆਂ ਸ਼ੁਰੂ ਕੀਤੀਆਂ ਸਨ। ਇਸ ਪ੍ਰਯੋਗ ਦੇ ਨਾਲ ਹੀ ਸਕੂਲਾਂ ਦੇ ਸੰਚਾਲਨ ਲਈ ਤੈਅ ਨਿਯਮ ਵੀ ਬਣਾਏ ਗਏ ਸਨ, ਜਿਸ ਨਾਲ ਕਿ ਕੇਂਦਰ ਦੀ ਗਾਈਡ ਲਾਈਨ ਅਨੁਸਾਰ ਸਕੂਲਾਂ ਨੂੰ ਵਿਦਿਆਰਥੀਆਂ ਲਈ ਖੋਲ੍ਹਿਆ ਜਾ ਸਕੇ।