ਰੂਸ-ਯੂਕਰੇਨ ਜੰਗ (Russia Ukraine War) ਦੌਰਾਨ ਯੂਕਰੇਨ ਵਿੱਚੋਂ ਕੱਢੇ ਗਏ ਵਿਦਿਆਰਥੀਆਂ(Indians evacuated from Ukraine) ਲਈ ਖੁਸ਼ਖ਼ਬਰੀ ਹੈ।
ਜਿਹੜੇ ਵਿਦਿਆਰਥੀਆਂ ਦੀ ਜੰਗ ਦੇ ਮਾਹੌਲ ਕਾਰਨ ਪੜਾਈ ਵਿੱਚ ਹੀ ਛੁਟ ਗਈ ਹੈ, ਉਹ ਹੁਣ ਆਪਣੀ ਪੜ੍ਹਾਈ ਪੂਰੀ ਕਰ ਸਕਦੇ ਹਨ। ਇਸਦੇ ਲਈ ਯੂਕਰੇਨ ਦਾ ਗੁਆਂਢੀ ਮੁਲਕ ਪੌਲੈਂਡ ਦੀਆਂ ਯੂਨੀਵਰਸਿਟੀਆਂ ਮੌਕੇ ਦੇਣਗੀਆਂ।
ਇਸ ਗੱਲ ਦਾ ਪ੍ਰਗਟਾਵਾ ਕੇਂਦਰੀ ਮੰਤਰੀ ਜਨਰਲ (ਸੇਵਾਮੁਕਤ) ਵੀ.ਕੇ ਨੇ ਕੀਤਾ ਹੈ। ਵੀਕੇ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਪੋਲਿਸ਼ ਯੂਨੀਵਰਸਿਟੀਆਂ ਯੂਕਰੇਨ ਤੋਂ ਕੱਢੇ ਗਏ ਭਾਰਤੀ ਵਿਦਿਆਰਥੀਆਂ ਲਈ ਆਪਣੇ ਦਰਵਾਜ਼ੇ ਖੋਲ੍ਹਣਗੀਆਂ ਤਾਂ ਜੋ ਉਹ ਆਪਣੀ ਪੜ੍ਹਾਈ ਪੂਰੀ ਕਰ ਸਕਣ।
ਰੋਡ ਟਰਾਂਸਪੋਰਟ ਅਤੇ ਹਾਈਵੇਅ ਅਤੇ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ, ਵੀ.ਕੇ. ਸਿੰਘ ਨੇ ਪੋਲੈਂਡ ਦੇ ਰਜ਼ੇਜ਼ੋ ਵਿੱਚ ਹੋਟਲ ਪ੍ਰੇਜ਼ੀਡੇਨਕੀ ਵਿੱਚ 600 ਭਾਰਤੀ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ।
ਉਨ੍ਹਾਂ ਨੇ ਕਿਹਾ, "ਜੇਕਰ ਤੁਹਾਡਾ ਕੋਰਸ ਪੂਰਾ ਨਹੀਂ ਹੋਇਆ ਹੈ... ਮੈਨੂੰ ਪੋਲੈਂਡ ਵਿੱਚ ਮਿਲੇ ਸਾਰੇ ਲੋਕਾਂ ਨੇ ਕਿਹਾ ਕਿ ਉਹ ਸਾਰੇ ਵਿਦਿਆਰਥੀਆਂ ਦੀ ਸਿੱਖਿਆ ਦੀ ਜ਼ਿੰਮੇਵਾਰੀ ਲੈਣਗੇ ਜੋ ਯੂਕਰੇਨ ਵਿੱਚ ਸਨ"
ਜਦੋਂ ਰੂਸ-ਯੂਕਰੇਨ ਵਿਚਕਾਰ ਸੰਕਟ ਵਧਿਆ ਤਾਂ ਬਹੁਤ ਸਾਰੇ ਵਿਦਿਆਰਥੀ ਯੂਕਰੇਨ ਵਿੱਚ ਆਪਣੀ ਪੜ੍ਹਾਈ ਦੇ ਅੱਧ ਵਿੱਚ ਸਨ। ਹਾਲਾਂਕਿ, ਪੋਲੈਂਡ, ਜਿਸ ਨਾਲ ਭਾਰਤ ਸਰਕਾਰ ਦੇ ਦੋਸਤਾਨਾ ਸਬੰਧ ਹਨ, ਇਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਪੂਰੀ ਕਰਨ ਲਈ ਲੈਣ ਲਈ ਤਿਆਰ ਹੈ।