ਵਾਸ਼ਿੰਗਟਨ : ਵਿਗਿਆਨੀਆਂ ਨੇ ਕੋਵਿਡ-19 ਲਾਗ ਤੋਂ ਉਭਰ ਚੁੱਕੇ ਲੋਕਾਂ ਦੇ ਖੂਨ ਨਾਲ ਐਂਟੀਬਾਡੀ ਦੀ ਖੋਜ ਕੀਤੀ ਹੈ, ਜਿਸ ਦਾ ਪਸ਼ੂਆਂ ਅਤੇ ਮਨੁੱਖੀ ਸੈੱਲਾਂ 'ਤੇ ਪਰੀਖਣ ਕੀਤੇ ਜਾਣ ਦੇ ਬਾਅਦ ਇਹ ਸਾਰਸ-ਕੋਵ-2 ਤੋਂ ਬਚਾਅ ਵਿਚ ਬਹੁਤ ਅਸਰਦਾਰ ਸਾਬਤ ਹੋਈ ਹੈ।
ਅਮਰੀਕਾ ਦੇ ਸਕ੍ਰਿਪਸ ਰਿਸਰਚ ਇੰਸਟੀਚਿਊਟ ਦੇ ਖੋਜ ਕਰਤਾਵਾਂ ਦੇ ਮੁਤਾਬਕ ਕੋਵਿਡ-19 ਮਰੀਜ਼ਾਂ ਨੂੰ ਸਿਧਾਂਤਕ ਰੂਪ ਨਾਲ ਬੀਮਾਰੀ ਦੇ ਸ਼ੁਰੂਆਤੀ ਪੱਧਰ 'ਤੇ ਐਂਟੀਬਾਡੀ ਟੀਕੇ ਲਗਾਏ ਗਏ ਤਾਂ ਜੋ ਉਹਨਾ ਦੇ ਸਰੀਰ ਵਿਚ ਵਾਇਰਸ ਦੇ ਪੱਧਰ ਨੂੰ ਘੱਟ ਕਰ ਕੇ ਉਹਨਾਂ ਨੂੰ ਗੰਭੀਰ ਹਾਲਤ ਵਿਚ ਪਹੁੰਚਣ ਤੋਂ ਬਚਾਇਆ ਜਾ ਸਕੇ। ਖੋਜ ਕਰਤਾਵਾਂ ਨੇ ਕਿਹਾ ਕਿ ਇਹਨਾਂ ਐਂਟੀਬਾਡੀ ਦੀ ਵਰਤੋਂ ਉਨ੍ਹਾਂ ਸਿਹਤ ਕਾਰਕੁੰਨਾਂ, ਬਜ਼ੁਰਗਾਂ ਅਤੇ ਹੋਰ ਲੋਕਾਂ ਨੂੰ ਸਾਰਸ-ਕੋਵ-2 ਲਾਗ ਤੋਂ ਬਚਾਉਣ ਲਈ ਅਸਥਾਈ ਤੌਰ 'ਤੇ ਟੀਕੇ ਵਰਗੀ ਸੁਰੱਖਿਆ ਪ੍ਰਦਾਨ ਕਰਨ ਲਈ ਵੀ ਕੀਤੀ ਜਾ ਸਕਦੀ ਹੈ, ਜਿਹਨਾਂ 'ਤੇ ਰਵਾਇਤੀ ਟੀਕਿਆਂ ਦਾ ਕੁਝ ਖਾਸ ਅਸਰ ਪੈਂਦਾ ਦਿਖਾਈ ਨਹੀਂ ਦੇ ਰਿਹਾ ਹੈ ਜਾਂ ਫਿਰ ਜਿਹਨਾਂ ਵਿਚ ਸ਼ੁਰੂਆਤੀ ਪੱਧਰ ਦੇ ਕੋਵਿਡ-19 ਦੇ ਲੱਛਣ ਦਿਖਾਈ ਦਿਤੇ ਹਨ।
ਵਿਗਿਆਨ ਨਾਲ ਸਬੰਧਤ ਪਤੱਰਿਕਾ 'ਸਾਈਂਸ' ਵਿਚ ਸੋਮਵਾਰ ਨੂੰ ਪ੍ਰਕਾਸ਼ਿਤ ਇਹ ਖੋਜ ਇਸ ਜਾਨਲੇਵਾ ਵਾਇਰਸ ਤੋਂ ਤੁਰੰਤ ਬਚਾਅ ਦਾ ਰਸਤਾ ਦਿਖਾਉਂਦੀ ਹੈ। ਸ਼ੋਧ ਦੇ ਦੋਰਾਨ ਉਹਨਾਂ ਮਰੀਜ਼ਾਂ ਦੇ ਖੂਨ ਦੇ ਸੈਂਪਲ ਲਏ ਗਏ, ਜੋ ਹਲਕੇ ਤੌਰ 'ਤੇ ਗੰਭੀਰ ਪੱਧਰ ਦੇ ਕੋਰੋਨਾ ਵਾਇਰਸ ਲਾਗ ਨਾਲ ਠੀਕ ਹੋਏ ਹਨ। ਇਸ਼ ਦੇ ਬਾਅਦ ਉਹਨਾਂ ਨੇ ਏ.ਸੀ.ਈ.2 ਨਾਮਕ ਪਰੀਖਣ ਸੈੱਲ ਵਿਕਸਿਤ ਕੀਤੇ ਜਿਹਨਾਂ ਦੀ ਵਰਤੋਂ ਕਰ ਕੇ ਸਾਰਸ-ਕੋਵਿ-2 ਮਨੁੱਖੀ ਸੈੱਲਾਂ ਵਿਚ ਦਾਖ਼ਲ ਹੁੰਦਾ ਹੈ।
ਸ਼ੁਰੂਆਤੀ ਪ੍ਰਯੋਗਾਂ ਦੇ ਦੌਰਾਨ ਟੀਮ ਨੇ ਪਰੀਖਣ ਕੀਤਾ ਕੀ ਮਰੀਜ਼ਾਂ ਦੇ ਐਂਟੀਬਾਡੀ ਯੁਕਤ ਖੂਨ ਵਾਇਰਸ ਦੇ ਪ੍ਰਭਾਵ ਨੂੰ ਘੱਟ ਕਰ ਕੇ ਉਸ ਨੂੰ ਪਰੀਖਣ ਸੈੱਲਾਂ ਨੂੰ ਪ੍ਰਭਾਵਤ ਕਰਨ ਤੋਂ ਰੋਕ ਸਕਦੇ ਹਨ। ਸਕ੍ਰਿਪਸ ਰਿਸਰਚ ਇੰਸਟੀਚਿਊਟ ਦੇ ਡੇਨਿਸ ਬਰਟਨ ਨੇ ਕਿਹਾ, ''ਇਹ ਸ਼ਕਤੀਸ਼ਾਲੀ ਐਂਟੀਬਾਡੀ ਮਹਾਂਮਾਰੀ ਵਿਰੁਧ ਤੇਜ਼ ਪ੍ਰਤੀਕਿਰਿਆ ਦੇਣ ਵਿਚ ਬਹੁਤ ਅਸਰਦਾਰ ਸਾਬਤ ਹੋ ਸਕਦੇ ਹਨ।''