ਮੂੰਗੀ ਦੀ ਦਾਲ ਪ੍ਰੋਟੀਨ, ਫਾਈਬਰ, ਵਿਟਾਮਿਨ ਆਦਿ ਵਰਗੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੈ। ਮੂੰਗ ਦੀ ਦਾਲ ਵਿੱਚ ਆਮ ਤੌਰ 'ਤੇ ਹੋਰ ਦਾਲਾਂ ਨਾਲੋਂ ਜ਼ਿਆਦਾ ਪ੍ਰੋਟੀਨ ਹੁੰਦਾ ਹੈ।
ਮੂੰਗ ਦੀ ਦਾਲ ਵਿਟਾਮਿਨ ਬੀ ਅਤੇ ਪੋਟਾਸ਼ੀਅਮ ਦਾ ਵਧੀਆ ਸਰੋਤ ਹੈ ਜੋ ਸਰੀਰ ਨੂੰ ਊਰਜਾ ਪ੍ਰਦਾਨ ਕਰਦੀ ਹੈ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦੀ ਹੈ। ਮੂੰਗੀ ਦੀ ਦਾਲ ਵਿੱਚ ਆਇਰਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ, ਜੋ ਅਨੀਮੀਆ ਨੂੰ ਰੋਕਣ ਵਿੱਚ ਕਾਰਗਰ ਹੈ।
100 ਗ੍ਰਾਮ ਮੂੰਗੀ ਦੀ ਦਾਲ ਵਿੱਚ 25 ਗ੍ਰਾਮ ਪ੍ਰੋਟੀਨ ਹੁੰਦਾ ਹੈ। ਜੇਕਰ ਤੁਸੀਂ ਸ਼ਾਕਾਹਾਰੀ ਹੋ ਤਾਂ ਇਸ ਦਾ ਸੇਵਨ ਜ਼ਰੂਰ ਕਰੋ। ਇਸ ਵਿੱਚ ਮੀਟ ਅਤੇ ਅੰਡੇ ਜਿੰਨਾ ਪ੍ਰੋਟੀਨ ਹੁੰਦਾ ਹੈ।
ਇੰਨਾ ਹੀ ਨਹੀਂ ਮੂੰਗੀ ਦੀ ਦਾਲ ਪਾਚਨ ਕਿਰਿਆ ਲਈ ਵੀ ਬਹੁਤ ਜ਼ਰੂਰੀ ਹੈ। ਇਹ ਸਾਡੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਬਣਾਈ ਰੱਖਣ ਵਿੱਚ ਵੀ ਮਦਦ ਕਰਦਾ ਹੈ।ਇਸ ਦੇ ਸੇਵਨ ਨਾਲ ਭਾਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
ਤੁਸੀਂ ਮੂੰਗੀ ਦੀ ਦਾਲ ਦਾ ਸੇਵਨ ਸਪ੍ਰਾਊਟ ਦੇ ਰੂਪ ਵਿੱਚ ਕਰ ਸਕਦੇ ਹੋ ਅਤੇ ਇਸ ਤੋਂ ਖਿਚੜੀ, ਸਲਾਦ, ਪਾਪੜ, ਸੂਪ ਵੀ ਬਣਾ ਸਕਦੇ ਹੋ। ਇਸ ਦੇ ਸੇਵਨ ਨਾਲ ਸਰੀਰ ਦਾ ਐਨਰਜੀ ਲੈਵਲ ਬਰਕਰਾਰ ਰਹਿੰਦਾ ਹੈ। ਇਹ ਮਾਸਪੇਸ਼ੀਆਂ ਨੂੰ ਬਣਾਉਣ ਅਤੇ ਕਮਜ਼ੋਰੀ ਨੂੰ ਘੱਟ ਕਰਨ ਵਿੱਚ ਵੀ ਮਦਦਗਾਰ ਹੈ।