ਕਿਹਾ, ਮੈ ਫਿਲਮਾਂ ਤੋਂ ਸਨਿਆਸ ਨਹੀਂ ਲੈ ਰਿਹਾ
ਮੁੰਬਈ : ਬਾਲੀਵੁੱਡ ਅਦਾਕਾਰ ਵਿਕਰਾਂਤ ਮੈਸੀ ਨੇ ਇੱਕ ਪੋਸਟ ਸਾਂਝੀ ਕੀਤੀ ਸੀ ਅਤੇ ਕਿਹਾ ਸੀ ਕਿ ਮੈਂ ਹੁਣ ਫਿਲਮਾਂ ਨਹੀ ਕਰਾਂਗਾ, ਪਰ ਹੁਣ ਉਨ੍ਹਾਂ ਨੇ ਕਿਹਾ ਕਿ ਗਲ ਦਰਅਸਲ ਇਸ ਤਰ੍ਹਾਂ ਹੈ ਕਿ ਮੈ ਥੱਕ ਗਿਆ ਹਾਂ। ਹਾਲਾਂਕਿ ਵਿਕਰਾਂਤ ਦੀ ਪੋਸਟ 'ਚ ਇਹ ਨਹੀਂ ਲਿਖਿਆ ਗਿਆ ਕਿ ਉਹ ਕਦੇ ਫਿਲਮਾਂ 'ਚ ਨਜ਼ਰ ਨਹੀਂ ਆਉਣਗੇ।
ਵਿਕਰਾਂਤ ਨੇ ਕਿਹਾ ਕਿ ਇਸੇ ਲਈ ਉਹ ਲੰਬੀ ਬ੍ਰੇਕ 'ਤੇ ਜਾਣਾ ਚਾਹੁੰਦਾ ਹੈ। ਇਸ ਬ੍ਰੇਕ 'ਚ ਉਹ ਖੁਦ ਨੂੰ ਸਮਾਂ ਦੇਣਾ ਚਾਹੁੰਦਾ ਹੈ, ਜਿਸ ਦੀ ਉਸ ਨੂੰ ਜ਼ਰੂਰਤ ਵੀ ਹੈ। ਦਿੱਤੇ ਇੰਟਰਵਿਊ 'ਚ ਖੁਦ ਵਿਕਰਾਂਤ ਨੇ ਵੀ ਇਸ ਬਾਰੇ ਗੱਲ ਕੀਤੀ ਅਤੇ ਦੱਸਿਆ ਕਿ ਉਹ ਫਿਲਮਾਂ ਤੋਂ ਸੰਨਿਆਸ ਨਹੀਂ ਲੈ ਰਹੇ ਹਨ, ਸਗੋਂ ਬ੍ਰੇਕ ਲੈ ਰਹੇ ਹਨ। ਅਭਿਨੇਤਾ ਦਾ ਕਹਿਣਾ ਹੈ ਕਿ ਮੈਂ ਸਿਰਫ ਥੱਕਿਆ ਹੋਇਆ ਹਾਂ ਅਤੇ ਇਸ ਲਈ ਲੰਬਾ ਬ੍ਰੇਕ ਲੈਣਾ ਚਾਹੁੰਦਾ ਹਾਂ। ਮੈਨੂੰ ਘਰ ਦੀ ਯਾਦ ਆ ਰਹੀ ਹੈ ਅਤੇ ਮੈਂ ਠੀਕ ਮਹਿਸੂਸ ਨਹੀਂ ਕਰ ਰਿਹਾ ਹਾਂ, ਇਸ ਲਈ ਮੈਂ ਬੱਸ ਬ੍ਰੇਕ ਲੈ ਰਿਹਾ ਹਾਂ। ਲੋਕਾਂ ਨੇ ਮੇਰੀ ਪੋਸਟ ਨੂੰ ਗਲਤ ਪੜ੍ਹਿਆ ਹੈ। ਮੈਂ ਸੇਵਾਮੁਕਤ ਨਹੀਂ ਹੋ ਰਿਹਾ।