Saturday, January 18, 2025
 

ਸਿਹਤ ਸੰਭਾਲ

ਜੈਤੂਨ ਦਾ ਤੇਲ ਖਾਣਾ ਪਕਾਉਣ ਲਈ ਸਭ ਤੋਂ ਵਧੀਆ ਕਿਉਂ ਮੰਨਿਆ ਜਾਂਦਾ ਹੈ ਆਓ ਜਾਣੀਏ

November 16, 2024 10:03 AM

 ਬਾਜ਼ਾਰ ਵਿਚ ਕਈ ਅਜਿਹੇ ਕੁਕਿੰਗ ਆਇਲ ਹਨ ਜੋ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਕਾਰਨ ਭਾਰ ਵਧਣ, ਹਾਈ ਕੋਲੈਸਟ੍ਰੋਲ, ਸ਼ੂਗਰ ਅਤੇ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਹੋ ਸਕਦਾ ਹੈ। ਹਾਲਾਂਕਿ, ਜ਼ਿਆਦਾਤਰ ਸਿਹਤ ਮਾਹਰ ਖਾਣਾ ਪਕਾਉਣ ਲਈ ਜੈਤੂਨ ਦੇ ਤੇਲ ਦੀ ਵਰਤੋਂ ਕਰਨ ਦੀ ਸਲਾਹ ਦਿੰਦੇ ਹਨ। ਆਓ  ਜਾਣਦੇ ਹਾਂ ਕਿ ਜੇਕਰ ਤੁਸੀਂ ਨਿਯਮਿਤ ਤੌਰ 'ਤੇ ਖਾਣਾ ਬਣਾਉਣ ਲਈ ਜੈਤੂਨ ਦੇ ਤੇਲ ਦੀ ਵਰਤੋਂ ਕਰਦੇ ਹੋ ਤਾਂ ਕੀ ਫਾਇਦੇ ਹੁੰਦੇ ਹਨ।

1 . ਦਿਲ ਦੀਆਂ ਬੀਮਾਰੀਆਂ ਤੋਂ ਬਚਾਅ:

ਜੈਤੂਨ ਦੇ ਤੇਲ ਦਾ ਸੇਵਨ ਕਰਨ ਨਾਲ ਖੂਨ 'ਚ ਖਰਾਬ ਕੋਲੈਸਟ੍ਰਾਲ ਦਾ ਪੱਧਰ ਘੱਟ ਹੋ ਜਾਂਦਾ ਹੈ। ਜੈਤੂਨ ਦੇ ਤੇਲ ਵਿੱਚ ਪੌਲੀਫੇਨੋਲ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਇਹ ਪੌਲੀਫੇਨੌਲ ਬਲੱਡ ਪ੍ਰੈਸ਼ਰ ਨੂੰ ਘਟਾਉਂਦੇ ਹਨ। ਇਸ ਨਾਲ ਦਿਲ ਦੇ ਦੌਰੇ ਵਰਗੀਆਂ ਬਿਮਾਰੀਆਂ ਦਾ ਖਤਰਾ ਘੱਟ ਹੋ ਜਾਂਦਾ ਹੈ।

2. ਪਾਚਨ ਕਿਰਿਆ ਠੀਕ ਰਹੇਗੀ :

ਜੈਤੂਨ ਦਾ ਤੇਲ ਸਾਡੀ ਪਾਚਨ ਕਿਰਿਆ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਇਸ ਨਾਲ ਸਿਹਤ ਵੀ ਠੀਕ ਰਹਿੰਦੀ ਹੈ। ਇਹ ਸਾਨੂੰ ਕਬਜ਼, ਐਸੀਡਿਟੀ, ਗੈਸ, ਕਬਜ਼ ਅਤੇ ਪੇਟ ਦੀਆਂ ਸਾਰੀਆਂ ਸਮੱਸਿਆਵਾਂ ਤੋਂ ਬਚਾਉਂਦਾ ਹੈ। 

3. ਡਾਇਬਟੀਜ਼ ਦਾ ਘੱਟ ਖਤਰਾ ਹੋਵੇਗਾ:

ਜੈਤੂਨ ਦਾ ਤੇਲ ਟਾਈਪ 2 ਡਾਇਬਟੀਜ਼ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ। ਅਧਿਐਨਾਂ ਨੇ ਦਿਖਾਇਆ ਹੈ ਕਿ ਜੈਤੂਨ ਦਾ ਤੇਲ ਇਨਸੁਲਿਨ ਸੰਵੇਦਨਸ਼ੀਲਤਾ ਅਤੇ ਬਲੱਡ ਸ਼ੂਗਰ ਦੇ ਪੱਧਰਾਂ 'ਤੇ ਸਕਾਰਾਤਮਕ ਪ੍ਰਭਾਵ ਪਾਉਂਦਾ ਹੈ। ਇਸ ਕਾਰਨ ਸ਼ੂਗਰ ਦਾ ਖਤਰਾ 40 ਫੀਸਦੀ ਤੱਕ ਘੱਟ ਜਾਂਦਾ ਹੈ।

4. ਵਜ਼ਨ ਘਟਾਓ :

ਬਾਜ਼ਾਰ 'ਚ ਮਿਲਣ ਵਾਲੇ ਕਈ ਕੁਕਿੰਗ ਆਇਲ ਕਾਰਨ ਭਾਰ ਬਹੁਤ ਵਧ ਜਾਂਦਾ ਹੈ, ਇਸ ਤੋਂ ਬਚਣ ਲਈ ਤੁਸੀਂ ਜੈਤੂਨ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ। ਜੈਤੂਨ ਦੇ ਤੇਲ ਵਿੱਚ ਓਲੀਕ ਐਸਿਡ ਪਾਇਆ ਜਾਂਦਾ ਹੈ ਜੋ ਬਲੱਡ ਸ਼ੂਗਰ ਨੂੰ ਘੱਟ ਕਰਦਾ ਹੈ ਅਤੇ ਲੰਬੇ ਸਮੇਂ ਤੱਕ ਪੇਟ ਭਰਿਆ ਮਹਿਸੂਸ ਕਰਦਾ ਹੈ। ਇਹ ਤੁਹਾਨੂੰ ਜ਼ਿਆਦਾ ਖਾਣ ਤੋਂ ਰੋਕਦਾ ਹੈ ਅਤੇ ਫਿਰ ਹੌਲੀ-ਹੌਲੀ ਤੁਹਾਡਾ ਭਾਰ ਘੱਟ ਹੋਣਾ ਸ਼ੁਰੂ ਹੋ ਜਾਂਦਾ ਹੈ।

 

Have something to say? Post your comment

 
 
 
 
 
Subscribe