Wednesday, December 04, 2024
 

ਕਾਰੋਬਾਰ

ਪੈਟਰੌਲ ਤੇ ਡੀਜ਼ਲ ਹੋਵੇਗਾ ਸਸਤਾ

December 03, 2024 03:56 PM

ਨਵੀਂ ਦਿੱਲੀ: ਕੱਲ੍ਹ ਇੱਕ ਵੱਡਾ ਫੈਸਲਾ ਲੈਂਦੇ ਹੋਏ ਕੇਂਦਰ ਸਰਕਾਰ ਨੇ ਕੱਚੇ ਤੇਲ ਤੋਂ ਵਿੰਡਫਾਲ ਟੈਕਸ Windfall tax ਹਟਾ ਦਿੱਤਾ ਹੈ। ਹੁਣ ਕੱਚੇ ਤੇਲ 'ਤੇ ਕੋਈ ਵਿੰਡਫਾਲ ਟੈਕਸ Windfall tax ਨਹੀਂ ਲੱਗੇਗਾ। ਅਜਿਹੇ 'ਚ ਕੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵੀ ਘੱਟਣਗੀਆਂ? ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਸੋਮਵਾਰ ਨੂੰ ਰਾਜ ਸਭਾ 'ਚ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਇਹ ਜਾਣਕਾਰੀ ਦਿੱਤੀ। ਨੋਟੀਫਿਕੇਸ਼ਨ ਦੇ ਅਨੁਸਾਰ, ਕੇਂਦਰ ਸਰਕਾਰ ਨੇ ਕੱਚੇ ਤੇਲ, ਹਵਾਬਾਜ਼ੀ ਬਾਲਣ (ਏਟੀਐਫ) ਅਤੇ ਡੀਜ਼ਲ-ਪੈਟਰੋਲ ਤੋਂ ਨਿਰਯਾਤ 'ਤੇ ਵਿੰਡਫਾਲ ਟੈਕਸ Windfall tax ਯਾਨੀ ਵਿੰਡਫਾਲ ਟੈਕਸ ਨੂੰ ਹਟਾ ਦਿੱਤਾ ਹੈ। ਮਾਹਿਰਾਂ ਮੁਤਾਬਕ ਇਸ ਨਾਲ ਨਾ ਸਿਰਫ ਤੇਲ ਕੰਪਨੀਆਂ ਨੂੰ ਸਸਤਾ ਤੇਲ ਮਿਲਣ 'ਚ ਮਦਦ ਮਿਲੇਗੀ ਸਗੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ।

 

Have something to say? Post your comment

 

ਹੋਰ ਕਾਰੋਬਾਰ ਖ਼ਬਰਾਂ

 
 
 
 
Subscribe