ਟੈਕਸ ਚੋਰੀ ਕਰਨ ਵਾਲਿਆਂ 'ਤੇ ਵੱਡੀ ਕਾਰਵਾਈ ਕਰਦਿਆਂ ਪੰਜਾਬ ਜੀਐਸਟੀ ਵਿਭਾਗ, ਲੁਧਿਆਣਾ ਦੀ ਵਿਸ਼ੇਸ਼ ਜਾਂਚ ਟੀਮ ਵਲੋਂ ਫਰਜ਼ੀ /ਗੈਰ-ਮੌਜੂਦ ਕੰਪਨੀਆਂ ਦਿਖਾ ਕੇ ਵਸਤਾਂ ਦੀ ਅਸਲ ਖ਼ਰੀਦ ਕੀਤੇ ਬਿਨਾਂ ਜਾਅਲੀ ਬਿੱਲ ਤਿਆਰ ਕਰਕੇ ਕਥਿਤ ਤੌਰ 'ਤੇ ਟੈਕਸ ਦੀ ਚੋਰੀ ਤੇ ਧੋਖਾਧੜੀ ਕਰਨ ਵਾਲਿਆਂ 'ਤੇ ਛਾਪੇਮਾਰੀ ਕੀਤੀ ਗਈ । ਜਿਸ ਤਹਿਤ ਟੈਕਸ ਵਿੱਚ ਧੋਖਾਧੜੀ ਕਰਨ ਵਾਲੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ।