ਮੁੰਬਈ : ਕੋਰੋਨਾ ਕਾਲ ਦੌਰਾਨ ਪ੍ਰਵਾਸੀ ਮਜਦੂਰਾਂ ਦੀ ਮਦਦ ਕਰ ਸੁਰਖੀਆਂ 'ਚ ਆਏ ਅਦਾਕਾਰ ਸੋਨੂੰ ਸੂਦ (Sonu Sood) ਕੁਝ ਦਿਨਾਂ ਤੋਂ ਦੂਜੇ ਕਾਰਣਾਂ ਦੇ ਚੱਲਦੇ ਸੁਰਖੀਆਂ 'ਚ ਹਨ। ਦਰਅਸਲ ਆਮਦਨ ਕਰ ਵਿਭਾਗ ਨੇ ਸੋਨੂੰ ਸੂਦ ’ਤੇ ਇਨਕਮ ਟੈਕਸ ਦੀ ਚੋਰੀ ਕਰਨ ਦਾ ਇਲਜ਼ਾਮ ਲਗਾਇਆ ਹੈ। ਆਮਦਨ ਕਰ ਵਿਭਾਗ ਨੇ ਸੋਨੂੰ ਦੇ 6 ਠਿਕਾਣਿਆਂ ’ਤੇ ਛਾਪੇਮਾਰੀ ਕਰਨ ਤੋਂ ਬਾਅਦ ਸੋਨੂੰ ’ਤੇ 20 ਕਰੋੜ ਰੁਪਏ ਦੀ ਟੈਕਸ ਚੋਰੀ ਦਾ ਇਲਜ਼ਾਮ ਲਗਾਇਆ ਹੈ। ਹੁਣ ਸੋਨੂੰ ਸੂਦ (Sonu Sood) ਨੇ ਇਸ ਮੁੱਦੇ ’ਤੇ ਇੱਕ ਪੋਸਟ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤਾ ਹੈ।
ਸੋਨੂੰ ਸੂਦ ਨੇ ਇੱਕ ਲੰਬਾ ਨੋਟ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਸਖਤ ਰਾਹਾਂ ਚ ਵੀ ਆਸਾਨ ਸਫਰ ਲਗਦਾ ਹੈ। ਹਰ ਹਿੰਦੂਸਤਾਨੀ ਦੀ ਦੁਆਵਾਂ ਦਾ ਅਸਰ ਲਗਦਾ ਹੈ। ਇਸ ਲੰਬੇ ਪੋਸਟ ਚ ਸੋਨੂੰ ਨੇ ਲਿਖਿਆ, ' ਤੁਹਾਨੂੰ ਹਮੇਸ਼ਾ ਆਪਣਾ ਪੱਖ ਰੱਖਣ ਦੀ ਲੋੜ ਨਹੀਂ ਹੁੰਦੀ ਸਮਾਂ ਖੁਦ ਅਜਿਹਾ ਕਰਦਾ ਹੈ, ਮੇਰੀ ਖੁਸ਼ਨਸੀਬੀ ਹੈ ਕਿ ਮੈ ਆਪਣੀ ਪੂਰੀ ਤਾਕਤ ਅਤੇ ਦਿਲ ਤੋਂ ਭਾਰਤ ਦੇ ਲੋਕਾਂ ਦੀ ਸੇਵਾ ਕਰ ਸਕਾ, ਮੇਰੇ ਫਾਉਡੇਸ਼ਨ 'ਚ ਮੌਜੂਦ ਇੱਕ ਇੱਕ ਰੁਪਇਆ ਕੀਮਤੀ ਜ਼ਿੰਦਗੀ ਬਚਾਉਣ ਅਤੇ ਜ਼ਰੂਰਤਮੰਦਾਂ ਦੇ ਲਈ ਹੈ। ਇਸ ਦੇ ਨਾਲ ਹੀ ਕਈ ਮੌਕਿਆਂ ’ਤੇ ਮੈ ਵਿਗਿਆਪਨ ਦੇਣ ਵਾਲੇ ਬ੍ਰਾਂਡਸ ਨੂੰ ਮੇਰੀ ਫੀਸ ਡੋਨੇਟ ਕਰਨ ਨੂੰ ਵੀ ਉਤਸ਼ਾਹਿਤ ਕੀਤਾ ਹੈ ਤਾਂ ਕਿ ਕਦੇ ਪੈਸੇ ਦੀ ਕਮੀ ਨਾ ਪਵੇ। ਸੋਨੂੰ (Sonu Sood) ਨੇ ਅੱਗੇ ਲਿਖਿਆ, 'ਮੈਂ ਕੁਝ ਮਹਿਮਾਨਾਂ ਦੀ ਮੇਜ਼ਬਾਨੀ ਵਿੱਚ ਰੁੱਝਿਆ ਹੋਇਆ ਸੀ ਅਤੇ ਇਸ ਲਈ ਪਿਛਲੇ 4 ਦਿਨਾਂ ਤੋਂ ਤੁਹਾਡੀ ਸੇਵਾ ਕਰਨ ਲਈ ਉਪਲਬਧ ਨਹੀਂ ਸੀ। ਹੁਣ ਮੈਂ ਇੱਕ ਵਾਰ ਫਿਰ ਸਾਰੀ ਜ਼ਿੰਦਗੀ ਨਿਮਰਤਾ ਸਹਿਤ ਤੁਹਾਡੀ ਸੇਵਾ ਵਿੱਚ ਵਾਪਸ ਆ ਰਿਹਾ ਹਾਂ। ਕਰ ਭਲਾ ਹੋ ਭਲਾ, ਅੰਤ ਭਲੇ ਦਾ ਭਲਾ, ਮੇਰਾ ਸਫਰ ਜਾਰੀ ਰਹੇਗਾ ਜੈ ਹਿੰਦ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਅਤੇ ਸ਼ਿਵ ਸੈਨਾ ਨੇ ਸੋਨੂੰ ਖਿਲਾਫ IT ਵਿਭਾਗ ਦੀ ਇਸ ਕਾਰਵਾਈ ਦੀ ਤਿੱਖੇ ਸ਼ਬਦਾਂ ਵਿੱਚ ਆਲੋਚਨਾ ਕੀਤੀ ਸੀ।
ਜ਼ਿਕਰਯੋਗ ਹੈ ਕਿ ਕੇਂਦਰੀ ਪ੍ਰਤੱਖ ਟੈਕਸ ਬੋਰਡ ਨੇ ਸ਼ਨੀਵਾਰ ਨੂੰ ਇਲਜ਼ਾਮ ਲਾਇਆ ਕਿ ਸੋਨੂੰ ਸੂਦ (Sonu Sood) ਅਤੇ ਉਸ ਦੇ ਸਾਥੀਆਂ ਨੇ 20 ਕਰੋੜ ਰੁਪਏ ਦੇ ਟੈਕਸ ਦੀ ਚੋਰੀ ਕੀਤੀ ਹੈ। ਬੋਰਡ ਨੇ ਇਹ ਵੀ ਦੋਸ਼ ਲਾਇਆ ਕਿ ਜਦੋਂ ਇਨਕਮ ਟੈਕਸ ਵਿਭਾਗ ਨੇ ਉਸ ਦੇ ਅਤੇ ਉਸ ਨਾਲ ਜੁੜੇ ਲਖਨਊ ਸਥਿਤ ਸਮੂਹ ਦੇ ਭਵਨਾਂ 'ਤੇ ਛਾਪੇਮਾਰੀ ਕੀਤੀ ਤਾਂ ਪਤਾ ਲੱਗਾ ਕਿ ਉਸ ਨੇ ਆਪਣੀ ਬੇਹਿਸਾਬੀ ਆਮਦਨ ਨੂੰ ਕਈ ਜਾਅਲੀ ਸੰਸਥਾਵਾਂ ਤੋਂ ਫਰਜ਼ੀ ਅਸੁਰੱਖਿਅਤ ਕਰਜ਼ਿਆਂ ਦੇ ਰੂਪ ਵਿੱਚ ਦਿਖਾਇਆ ਸੀ। ਵਿਭਾਗ ਨੇ ਸੂਦ 'ਤੇ ਵਿਦੇਸ਼ਾਂ ਤੋਂ ਫੰਡ ਜੁਟਾਉਂਦੇ ਹੋਏ ਵਿਦੇਸ਼ੀ ਯੋਗਦਾਨ ਰੈਗੂਲੇਸ਼ਨ ਐਕਟ (FCRA) ਦੀ ਉਲੰਘਣਾ ਕਰਨ ਦਾ ਵੀ ਦੋਸ਼ ਲਾਇਆ ਹੈ।