ਨਵੀਂ ਦਿੱਲੀ : ਕੋਵਿਡ-19 ਦੌਰਾਨ ਡਿਜੀਟਲ ਪਲੇਟਫਾਰਮ ਨੇ ਖੂਬ ਤਰੱਕੀ ਕੀਤੀ ਹੈ। ਵਾਇਰਸ ਕਰਕੇ ਵੱਧ ਤੋਂ ਵੱਧ ਲੋਕ ਹੁਣ ਡਿਜੀਟਲ ਪਲੇਟਫਾਰਮ ਦਾ ਇਸਤੇਮਾਲ ਕਰਨਾ ਪਸੰਦ ਕਰ ਰਹੇ ਹਨ। ਅਜਿਹੇ ਚ ਆਨਲਾਈਨ ਭੁਗਤਾਨ ਵਾਲੀਆਂ ਕੰਪਨੀਆਂ ਨੇ ਵੀ ਪੂਰੀ ਤਿਆਰੀ ਕਰ ਲਈ ਹੈ। ਡਿਜੀਟਲ ਪੇਮੈਂਟ ਵੋਲੇਟ ਐਪ ਫੋਨਪੇ (PhonePe) ਨੇ ਵੀ ਆਪਣੇ ਯੂਜ਼ਰਜ਼ ਲਈ ਇਕ ਵੱਡੀ ਸੁਵਿਧਾ ਮੁਹਇਆ ਕਰਵਾਈ ਹੈ। ਦਰਅਸਲ ਫੋਨਪੇ ਨੇ 31 ਦਸੰਬਰ ਤੋਂ ਪਹਿਲਾਂ ਇਨਕਮ ਟੈਕਸ ਫਾਈਲ ਕਰਨ ਲਈ ਪ੍ਰਸਿਧ ਆਨਲਾਈਨ ਟੈਕਸ-ਫਾਈਲਿੰਗ ਕੰਪਨੀ ਟੈਕਸ-ਟੂ-ਵਿਨ ਨਾਲ ਸਾਝੇਦਾਰੀ ਦਾ ਐਲਾਨ ਕੀਤਾ ਹੈ। ਟੈਕਸ-ਟੂ-ਵਿਨ ਟੈਕਸ-ਫਾਈਲਿੰਗ ਪਲੇਟਫਾਰਮ ਨੂੰ ਐਂਡਰਾਇਡ ਤੇ ਆਈਓਐਸ ਲਈ ਫੋਨਪੇ ਐਪ 'ਚ ਇੰਟੀਗ੍ਰੇਟੇਡ ਕੀਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਇਹ ਸੁਵਿਧਾ ਫ਼ਿਲਹਾਲ ਭਾਰਤ 'ਚ ਸ਼ੁਰੂ ਕੀਤੀ ਗਈ ਹੈ।
ਕਿਵੇਂ ਕਰੇਗਾ ਕੰਮ
ਐਪ ਖੋਲਣ ਤੋਂ ਬਾਅਦ ਸਕ੍ਰੀਨ ਦੇ ਥੱਲੇ ਟੈਕਸ-ਟੂ-ਵਿਨ ਸਵਿਚ ਦੀ ਚੋਣ ਕਰੋ, ਫਿਰ ਟੈਕਸ-ਟੂ-ਵਿਨ ਨੂੰ ਖੋਜਣ ਲਈ ਸੇਵਾਵਾਂ> ਹੋਰ ਜ਼ਿਆਦਾ> ਥੱਲੇ ਸਕ੍ਰਾਲ ਕਕਰੋ। ਯੂਜ਼ਰਜ਼ ਨੂੰ ਇਸ ਤਰ੍ਹਾਂ ਦੀ ਕੋਈ ਆਪਸ਼ਨ ਰਹੀ ਤਾਂ ਉਹ ਗੂਗਲ ਪਲੇ ਸਟੋਰ ਜਾਂ ਐਪਲ ਐਪ ਸਟੋਰ ਤੇ ਫੋਨਪੇ ਦੇ ਨਵੇਂ ਅਪਡੇਟ ਵਰਜਨ ਨੂੰ ਡਾਊਨਲੋਡ (Updated Version Download) ਕਰ ਸਕਦੇ ਹਨ। ਟੈਕਸ-ਟੂ-ਵਿਨ ਆਪਸ਼ਨ ਚੁਣਨ ਤੋਂ ਬਾਅਦ ਯੂਜ਼ਰਜ਼ ਨੂੰ ਇੰਟਰਫੇਸ ਦਿਖਾਈ ਦੇਵੇਗਾ ਜੋ ਟੈਕਸ ਫਾਈਲਿੰਗ ਕੰਪਨੀ ਆਪਣੀ ਵੈੱਬਸਾਈਟ 'ਤੇ ਦਿਖਾਉਂਦੀ ਹੈ।