ਨਵੀਂ ਦਿੱਲੀ : ਇਨਕਮ ਟੈਕਸ ਵਿਭਾਗ ਨੇ ਕਿਹਾ ਕਿ ਉਸ ਨੇ ਚਾਲੂ ਵਿੱਤੀ ਸਾਲ ਵਿਚ 5 ਮਹੀਨਿਆਂ ਵਿਚ 26.2 ਲੱਖ ਟੈਕਸ ਦਾਤਿਆਂ ਨੂੰ ਕਰੀਬ 98 ਕਰੋੜ ਰੁਪਏ ਵਾਪਸ ਕੀਤੇ ਹਨ। ਇਸ ਮਿਆਦ ਵਿਚ ਨਿਜੀ ਟੈਕਸ ਦੇ ਮਾਮਲੇ ਵਿਚ 24.50 ਲੱਖ ਟੈਕਸ ਦਾਤਿਆਂ ਨੂੰ 29, 997 ਕਰੋੜ ਰੁਪਏ ਵਾਪਸ ਕੀਤੇ ਗਏ। ਉਥੇ ਹੀ ਕੰਪਨੀ ਟੈਕਸ ਦੀ ਸ਼੍ਰੇਣੀ ਵਿਚ 1.68 ਲੱਖ ਟੈਕਸਦਾਤਿਆਂ ਨੂੰ 68, 628 ਕਰੋੜ ਰੁਪਏ ਵਾਪਸ ਕੀਤੇ ਗਏ। ਟੈਕਸ ਵਿਭਾਗ ਨੇ ਟਵਿਟਰ 'ਤੇ ਲਿਖਿਆ ਕਿ ਸੀ. ਬੀ. ਡੀ. ਟੀ. ਨੇ ਇਕ ਅਪ੍ਰੈਲ, 2020 ਤੋਂ ਇਕ ਸਤੰਬਰ 2020 ਵਿਚਕਾਰ 26.2 ਲੱਖ ਟੈਕਸਦਾਤਿਆਂ ਨੂੰ 98, 625 ਕਰੋੜ ਰੁਪਏ ਵਾਪਸ ਕੀਤੇ। ਇਸ ਵਿਚ ਨਿਜੀ ਆਮਦਨੀ ਟੈਕਸ ਇਕਾਈ ਵਿਚ 24, 50, 041 ਮਾਮਲਿਆਂ ਵਿਚ 29, 997 ਕਰੋੜ ਰੁਪਏ ਅਤੇ ਕੰਪਨੀ ਟੈਕਸ ਦੇ 1, 68, 421 ਟੈਕਸ ਦਾਤਿਆਂ ਨੂੰ 68, 628 ਕਰੋੜ ਰੁਪਏ ਵਾਪਸ ਕੀਤੇ ਗਏ। ਸਰਕਾਰ ਕੋਵਿਡ-19 ਮਹਾਂਮਾਰੀ ਦੌਰਾਨ ਸੁਚਾਰੂ ਟੈਕਸ ਸਬੰਧੀ ਸੇਵਾਵਾਂ ਉਪਲਬਧ ਕਰਾਉਣ 'ਤੇ ਜ਼ੋਰ ਦੇ ਰਹੀ ਹੈ। ਇਸ ਤਹਿਤ ਬਕਾਇਆ ਟੈਕਸ ਵਾਪਸੀ ਮਾਮਲਿਆਂ ਦਾ ਤੇਜ਼ੀ ਨਾਲ ਨਿਪਟਾਰਾ ਕੀਤਾ ਜਾ ਰਿਹਾ ਹੈ।