Friday, November 22, 2024
 

ਹਰਿਆਣਾ

ਦੇਸ਼ ਦੀ ਪਹਿਲੀ ਏਅਰ ਟੈਕਸੀ ਚੰਡੀਗੜ੍ਹ ਤੋਂ ਸ਼ੁਰੂ

January 15, 2021 12:03 AM

ਹਰਿਆਣਾ ਮੁੱਖ ਮੰਤਰੀ ਨੇ ਦਿਖਾਈ ਹਰੀ ਝੰਡੀ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ 14 ਜਨਵਰੀ ਨੂੰ ਚੰਡੀਗੜ੍ਹ ਹਵਾਈ ਅੱਡੇ ਤੋਂ ਹਿਸਾਰ ਲਈ ਏਅਰ ਟੈਕਸੀ ਸੇਵਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਹਿਸਾਰ ਤੋਂ ਬਾਅਦ ਇਸ ਸੇਵਾ ਨੂੰ ਹੋਰ ਰੂਟਾਂ ’ਤੇ ਵੀ ਚਲਾਇਆ ਜਾਵੇਗਾ।
ਇਸ ਮੌਕੇ ਗੱਲਬਾਤ ਕਰਦਿਆਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ’ਇਹ ਚਾਰ ਸੀਟਾਂ ਦਾ ਛੋਟਾ ਜਹਾਜ਼ ਹੈ ਅਤੇ ਦੇਸ਼ ’ਚ ਪਹਿਲੀ ਵਾਰ ਇਸ ਤਰ੍ਹਾਂ ਦਾ ਛੋਟਾ ਜਹਾਜ਼ ਏਅਰ ਟੈਕਸੀ ਦੇ ਰੂਪ ’ਚ ਚਲਾਇਆ ਜਾ ਰਿਹਾ ਹੈ। ਅੱਜ ਪਹਿਲੇ ਗੇੜ ’ਚ ਇਸ ਦੀ ਸੇਵਾ ਚੰਡੀਗੜ੍ਹ ਤੋਂ ਹਿਸਾਰ ਲਈ ਸ਼ੁਰੂ ਕੀਤੀ ਗਈ ਹੈ। ਇਸ ਦੀ ਉਡਾਣ ਲਗਭਗ 45 ਮਿੰਟਾਂ ਦੀ ਹੋਵੇਗੀ। ਇਸ ਦੀ ਬੁਕਿੰਗ ਆਨਲਾਈਨ ਹੋਵੇਗੀ।
ਉਨ੍ਹਾਂ ਦਸਿਆ ਕਿ ਏਅਰ ਟੈਕਸੀ ਦਾ ਦੂਜਾ ਗੇੜ 18 ਜਨਵਰੀ ਨੂੰ ਹਿਸਾਰ ਤੋਂ ਦੇਹਰਾਦੂਨ ਲਈ ਸ਼ੁਰੂ ਕੀਤਾ ਜਾਵੇਗਾ ਅਤੇ ਤੀਜਾ ਗੇੜ 23 ਜਨਵਰੀ ਨੂੰ ਹਿਸਾਰ ਤੋਂ ਧਰਮਸ਼ਾਲਾ ਲਈ ਸ਼ੁਰੂ ਕੀਤਾ ਜਾਵੇਗਾ।

 

Have something to say? Post your comment

 
 
 
 
 
Subscribe