Thursday, November 21, 2024
 

ਮਨੋਰੰਜਨ

ਅਦਾਕਾਰ ਸੋਨੂੰ ਸੂਦ 'ਤੇ ਇਨਕਮ ਟੈਕਸ ਵਿਭਾਗ ਦਾ ਸ਼ਿਕੰਜਾ,ਲੱਗੇ ਗੰਭੀਰ ਦੋਸ਼

September 18, 2021 03:43 PM

ਮੁੰਬਈ : ਅਦਾਕਾਰ ਸੋਨੂੰ ਸੂਦ (Sonu Sood) ਦੇ ਘਰ ਤੇ ਦਫ਼ਤਰ 'ਤੇ ਪਿਛਲੇ 3 ਦਿਨਾਂ ਤੋਂ ਲਗਾਤਾਰ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ ਚੱਲ ਰਹੀ ਹੈ। ਹੁਣ ਇਸ ਛਾਪੇਮਾਰੀ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ਤੋਂ ਬਾਅਦ ਇਹ ਸਾਹਮਣੇ ਆਇਆ ਹੈ ਕਿ ਸੋਨੂੰ ਸੂਦ ਨੇ ਲਗਭਗ 20 ਕਰੋੜ ਰੁਪਏ ਦੀ ਟੈਕਸ ਚੋਰੀ ਕੀਤੀ ਹੈ।

ਜਾਣਕਾਰੀ ਅਨੁਸਾਰ ਇਨਕਮ ਟੈਕਸ ਵਿਭਾਗ ਨੇ ਅਦਾਕਾਰ ਨਾਲ ਜੁੜੇ ਕਈ ਟਿਕਾਣਿਆਂ 'ਤੇ ਮੁੰਬਈ ਤੇ ਲਖਨਊ 'ਚ ਕੁਲ 28 ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ਹੈ। ਇਨ੍ਹਾਂ 'ਚ ਮੁੰਬਈ, ਲਖਨਊ, ਕਾਨਪੁਰ, ਜੈਪੁਰ ਤੇ ਦਿੱਲੀ ਸ਼ਾਮਲ ਹਨ। ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਜ਼ (CBDT) ਮੁਤਾਬਕ ਅਦਾਕਾਰ ਤੇ ਉਸ ਨਾਲ ਜੁੜੇ ਲੋਕਾਂ ਨੇ ਟੈਕਸ ਚੋਰੀ ਕੀਤੀ ਹੈ ਤੇ ਇਸ ਦੇ ਸਬੂਤ ਵੀ ਮਿਲੇ ਹਨ।

ਸੀ. ਬੀ. ਡੀ. ਟੀ. (CBDT) ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਨੇ ਬੋਗਸ ਕਰਜ਼ ਦੇ ਆਧਾਰ 'ਤੇ ਕਈ ਲੋਕਾਂ ਨੂੰ ਕਾਗਜ਼ 'ਤੇ ਕਰਜ਼ ਦਿੱਤਾ ਹੈ ਤੇ ਇਸ ਦੀ ਕੁਲ ਰਾਸ਼ੀ ਹੁਣ ਤਕ 20 ਕਰੋੜ ਰੁਪਏ ਤੋਂ ਵੱਧ ਹੈ।
ਸੋਨੂੰ ਸੂਦ ਦੇ ਘਰ ਤੇ ਦਫ਼ਤਰ 'ਤੇ ਪਿਛਲੇ 3 ਦਿਨਾਂ ਤੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਟੈਕਸ ਚੋਰੀ ਦੇ ਸਬੂਤ ਬਰਾਮਦ ਹੋਏ ਹਨ।

ਸੋਨੂੰ ਸੂਦ ਦੇ ਐੱਨ. ਜੀ. ਓ. (NGO) 'ਤੇ ਵੀ ਦੋਸ਼ ਲੱਗਾ ਹੈ ਕਿ ਉਨ੍ਹਾਂ ਨੂੰ 2.1 ਕਰੋੜ ਰੁਪਏ ਵਿਦੇਸ਼ ਤੋਂ ਮਿਲੇ ਹਨ, ਜੋ ਕਿ ਫਾਰੇਨ ਕੰਟਰੀਬਿਊਸ਼ਨ ਐਕਟ (Foreign Contribution Act) ਦੀ ਉਲੰਘਣਾ ਕਰਦਾ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਦੌਰਾਨ ਸੋਨੂੰ ਸੂਦ ਨੇ ਕਾਫੀ ਵਾਹ-ਵਾਹੀ ਖੱਟੀ ਹੈ।

ਉਨ੍ਹਾਂ ਨੇ ਕੋਰੋਨਾ ਵਾਇਰਸ ਦੀ ਪਹਿਲੀ ਲਹਿਰ 'ਚ 18 ਕਰੋੜ ਰੁਪਏ ਦੀ ਰਾਸ਼ੀ ਇਕੱਠੀ ਕੀਤੀ ਸੀ। ਉਥੇ ਉਨ੍ਹਾਂ (Sonu Sood)  ਨੇ ਸਿਰਫ 1.9 ਕਰੋੜ ਰੁਪਏ ਸਹਾਇਤਾ ਰਾਸ਼ੀ ਦੇ ਤੌਰ 'ਤੇ ਵਰਤੇ ਤੇ 17 ਕਰੋੜ ਰੁਪਏ ਅਜੇ ਵੀ ਉਨ੍ਹਾਂ ਦੇ ਅਕਾਊਂਟ 'ਚ ਉਂਝ ਹੀ ਪਏ ਹਨ। ਇਹ ਵੀ ਦੇਖਿਆ ਗਿਆ ਹੈ ਕਿ ਸੋਨੂੰ ਸੂਦ ਨੇ 2.1 ਕਰੋੜ ਰੁਪਏ ਚੈਰਿਟੀ ਫਾਊਂਡੇਸ਼ਨ ਦੇ ਮਾਧਿਅਮ ਨਾਲ ਵਿਦੇਸ਼ਾਂ ਤੋਂ ਇਕੱਠੇ ਕੀਤੇ ਹਨ, ਜੋ ਐੱਫ. ਸੀ. ਆਰ. ਏ. ਦੀ ਉਲੰਘਣਾ ਕਰਦਾ ਹੈ।

ਇਨਕਮ ਟੈਕਸ ਵਿਭਾਗ ਨੇ ਅਧਿਕਾਰੀਆਂ ਨੇ ਲਖਨਊ ਸਥਿਤ ਬਿਲਡਰ ਦੇ ਘਰ 'ਤੇ ਵੀ ਛਾਪਾ ਮਾਰਿਆ ਹੈ। ਜਿਥੇ ਸੋਨੂੰ ਸੂਦ (Sonu Sood)  ਨੇ ਨਿਵੇਸ਼ ਕਰ ਰੱਖਿਆ ਹੈ। ਬਿਲਡਰ 'ਤੇ ਦੋਸ਼ ਹੈ ਕਿ ਉਹ ਕਾਲਾ ਧਨ ਇਕੱਠਾ ਕਰ ਰਹੇ ਹਨ ਤੇ ਬੇਨਾਮੀ ਸੰਪਤੀ ਦੇ ਨਾਲ ਲਗਭਗ 175 ਕਰੋੜ ਰੁਪਏ ਬਿਲਡਰ ਨੇ ਧਨ ਰਾਸ਼ੀ ਜਮ੍ਹਾ ਕਰ ਰੱਖੀ ਹੈ। ਅਜੇ ਵੀ ਮਾਮਲੇ 'ਚ ਜਾਂਚ ਚੱਲ ਰਹੀ ਹੈ।

ਨੋਟ : ਖ਼ਬਰ ਸਬੰਧੀ ਕਾਮੈਂਟ ਕਰ ਕੇ ਆਪਣੀ ਰਾਇ ਜ਼ਰੂਰ ਦਿਓ 

 

Have something to say? Post your comment

Subscribe