ਕਲਮ ਦੀ ਤਾਕਤ
ਘੜ ਕੇ ਕੇ ਕਾਨੀ ਡੋਬ ਕੇ ਵਿੱਚ ਸਿਆਹੀ ।
ਫੱਟੀ ਉੱਤੇ ਕਰਦੇ ਸੀ ਲਿਖਾਈ
ਫਿਰ ਪੈਨਸਿਲ ਦੇ ਨਾਲ ,
ਲਿਖਣਾ ਸਿੱਖਿਆਂ ਚਾਈੰ ਚਾਈੰ।
ਕੁੱਟ ਕੁੱਟ ਕੇ ਸਕੂਲ ਛੱਡ ਜਾਂਦੇ ਸੀ ਘਰਦੇ।
ਪੈੱਨ ਨਾਲ ਲਿਖ ਕੇ ਮਾਣ ਮਹਿਸੁਸ ਸੀ ਕਰਦੇ ।
ਪੰਜਵੀਂ ਬੋਰਡ ਦੀ ਸੀ ਜਮਾਤ ,
ਅੱਠਵੀਂ ਵੀ ਬੋਰਡ ਵਾਲੀ ਕੀਤੀ ਪਾਸ।
ਘੂਰ ਘੱਪ ਨਾਲ ਦਸਵੀਂ ਪੜਗੇ ।
10+2 ਕਰਨ ਲਈਂ ਸ਼ਹਿਰ ਦੇ ਵਿੱਚ ਵੜਗੇ ।
ਖ਼ੁਸ਼ੀ ਖ਼ਸ਼ੀ ਕਾਲਜ ਦੇ ਵਿੱਚ ਪੈਰ ਸੀ ਧਰਿਆ।
ਕਰਜਦਾਰ ਹਾਂ ਮੈੰ ਮਾਪਿਆ ਤੇ, ਅਧਿਆਪਕਾਂ ਦਾ ।
ਜਿਹਨਾਂ ਮੇਰਾ ਜੀਵਨ ਘੜਿਆ।
ਲੱਗ ਕੇ ਨੌਕਰੀ ਸੁਕਰ ਰੱਬ ਦਾ ਕਰਿਆ।
ਲੈ ਕੇ ਮੋਬਾਇਲ ਚਾਅ ਜਿਹਾ ਚੜਿਆ
ਸਕਰੀਨ ਬਣ ਗਈ ਮੇਰੀ ਕਲਮ।
ਜ਼ੋਬਨ ਪੂਰਾ ਹੈ ਚੜਿਆ।
ਆਖੇ ਨਾੜੂ ਕਰੋ ਅਧਿਆਪਕਾਂ ਦਾ ਕਰਾਂ ਸਤਿਕਾਰ।
ਪੜੋ ਲਿਖੋ ਅੱਗੇ ਵੱਧੋ ,
ਮੰਨੋ ਨਾ ਜਿੰਦਗੀ ਵਿੱਚ ਹਾਰ।
ਕਲਮ ਦੀ ਤਾਕਤ ਨਾਲ ,
ਜਿੱਤੋੰ ਸਾਰਾ ਸ਼ੰਸਾਰ।
Pro- Komaljeet kaur
Chd