Friday, April 18, 2025
 

ਕਾਵਿ ਕਿਆਰੀ

ਦੋ ਗ਼ਜ਼

February 28, 2021 03:13 PM
ਦੋ ਗ਼ਜ਼ ਦੀ ਦੂਰੀ, ਹਰਾ ਨਾ ਸਕੀ ਕਰੋਨਾ ਨੂੰ। 
ਇੱਕ-ਮਿੱਕ ਹੋਣ ਤੋਂ ਪਹਿਲਾਂ ਵੇ। 
ਕਿਉਂ ਸ਼ਰਮ ਨਾ ਆਈ ਦੋਨਾਂ ਨੂੰ। 
ਜਾਮ ਬੁੱਲ੍ਹਾਂ ਦੇ ਪੀਣ ਲਈ,
ਤੂੰ ਹੋਣੀ ਦਾੜ੍ਹੀ ਮੁੰਨੀ ਵੇ। 
ਦੱਸ ਜਿਸਮ ਦੀ ਭੁੱਖ ਮਿਟਾਣ ਲਈ,  
ਤੂੰ ਅੱਜ ਕਿਹਦੀ ਇੱਜ਼ਤ ਗੁੰਨੀ ਵੇ। 
 
ਕਿੰਨਾ ਚਿਰ ਲਾਇਆ ਸਿਰਹਾਣਾ, ਤੂੰ ਓਹਦੇ ਸੀਨੇ ਦਾ। 
ਭੇਤ ਉਹਨੂੰ ਵੀ ਆ ਗਿਆ ਹੋਣੈਂ, ਸ਼ਾਇਰ ਕਮੀਨੇ ਦਾ। 
ਪੈਰਾਂ 'ਚ ਚੁੰਨੀ ਸੁੱਟਕੇ, ਹੱਥਾਂ 'ਚ ਹੱਥ ਘੁੱਟਕੇ। 
ਸਭ ਹੱਦਾਂ ਬੰਨ੍ਹੇ ਟੱਪੇ ਹੋਣਗੇ। 
ਤੂੰ ਚੁੰਮ ਓਦੀ ਧੁੰਨੀ ਵੇ। 
ਦੱਸ ਜਿਸਮ ਦੀ ਭੁੱਖ ਮਿਟਾਣ ਲਈ,  
ਤੂੰ ਅੱਜ ਕਿਹਦੀ ਇੱਜ਼ਤ ਗੁੰਨੀ ਵੇ।
 
ਤੇਰੇ ਕਿਹੜੇ ਹੁੱਨਰ ਤੇ, ਸਤਨਾਮ ਮੈਂ ਨਾਜ਼ ਕਰਾਂ। 
ਗੁਨਾਹ ਤੇਰੇ ਨੂੰ, ਗਲਤੀ ਕਹਿਕੇ ਨਜ਼ਰ-੍ਅੰਦਾਜ਼ ਕਰਾਂ।
ਜਾਂ ਲੋਕਾਂ ਵਾਂਗੂ ਤੈਨੂੰ, ਜਨਾਨੀ-ਬਾਜ਼ ਕਹਾਂ। 
ਤੈਨੂੰ ਵੇਖਕੇ ਮੇਰਾ ਦਿਲ ਨਹੀਂ ਕਰਦਾ। 
ਹੁਣ ਸਿਰ ਤੇ ਲੈਣ ਨੂੰ ਚੁੰਨੀ ਵੇ। 
ਦੱਸ ਜਿਸਮ ਦੀ ਭੁੱਖ ਮਿਟਾਣ ਲਈ,  
ਤੂੰ ਅੱਜ ਕਿਹਦੀ ਇੱਜ਼ਤ ਗੁੰਨੀ ਵੇ।
 
"ਅੱਜ ਜਾਂਦਾ-ਜਾਂਦਾ ਦੱਸ ਜਾ ਵੇ,
ਸਾਨੂੰ ਅਕਲ ਦੇ ਕੱਚਿਆਂ ਨੂੰ। 
ਕੱਲ ਜੇ ਤੇਰੇ ਬਾਰੇ ਪੁੱਛਿਆ ਤਾਂ,  
ਮੈਂ ਕੀ ਦੱਸੂਗੀ ਬੱਚਿਆਂ ਨੂੰ।"
 
 
ਨਾਮ-ਸਤਨਾਮ ਸਿੰਘ
ਜਮਾਤ-ਬੀ.ਏ.ਭਾਗ ਪਹਿਲਾ
ਯੂਨੀਵਰਸਿਟੀ ਕਾਲਜ, ਜੈਤੋ।
ਪਿੰਡ-ਰੋੜੀ ਕਪੂਰਾ(ਫਰੀਦਕੋਟ) 
ਮੋ.98787-15593
 

Have something to say? Post your comment

Subscribe