ਤੂੰ ਮੇਰੀ ਦਾਦੀ ਵੀ ਐਂ ਤੇ ਮਾਂ ਵੀ,
ਸ਼ਾਇਦ ਇਸ ਤੋਂ ਵੀ ਪਹਿਲਾਂ ਦਾ ਰਿਸ਼ਤਾ ਹੈ,
ਇਹ ਕਹਿਣਾ ਵੀ ਗ਼ਲਤ ਹੈ
ਤੂੰ ਮੇਰੀ ਮਾਂ ਦੀ ਬੋਲੀ ਏਂ,
ਨਹੀਂ ਨਾਨੀ ਤੇ ਦਾਦੀ ਦੀ ਵੀ,
ਭਾਵੇਂ ਉਹ ਤਾਂ ਨਹੀਂ ਰਹੀਆਂ
ਪਰ ਤੇਰੇ ਚਿਹਰੇ ’ਤੇ ਅੱਜ ਵੀ ਨੂਰ ਐ,
ਤੇਰੇ ਅੰਦਰ ਮਿਠਾਸ ਐ,
ਤੂੰ ਮੇਰੇ ਦਿਲ ਦੀ ਧੜਕਣ ਤੇ ਸਿਰ ਦਾ ਤਾਜ,
ਲੱਖਾਂ ਮੁੱਕਗੇ, ਤੈਨੂੰ ਮੁਕਾਉਣ ਵਾਲੇ
ਮੇਰੀ ਮਾਂ, ਉਹ ਮਰ ਗਏ
ਦੁੱਖ ਐ ਮਾਂ,
ਅੱਜ ਕੁੱਝ ਤੇਰੇ ਹੀ,
ਤੇਰੀਆਂ ਜੜ੍ਹਾਂ ਨੂੰ ਖੋਰਾ ਲਾਉਣ ਦੀ ਕਰ ਰਹੇ ਨੇ ਕੋਸ਼ਿਸ਼,
ਮਾਂ ਇਨ੍ਹਾਂ ਦਾ ਹਾਲ ਉਸ ਵਰਗਾ ਹੋਣੈ,
ਜਿਹੜਾ ਹੰਸ ਦੀ ਚਾਲ ਸਿਖਦਾ ਅਪਣੀ ਵੀ ਭੁੱਲ ਬੈਠਾ
ਤੇ ਮਾਂ ਜਦੋਂ ਇਨ੍ਹਾਂ ਨੂੰ ਮਤਰੇਈ ਨੇ ਵੀ ਨਾ ਰਖਿਆ
ਤੂੰ ਵੀ ਨਾ ਦੇਵੀਂ ਅਪਣੀ ਬੁੱਕਲ,
ਕਿਉਂਜੋ ਇਹ ਬੁੱਕਲ ਦੇ ਸੱਪ ਨੇ,
ਇਹ ਕਿਸੇ ਦੇ ਸਗੇ ਨਹੀਂ ਹੁੰਦੇ,
ਮਾਂ ਤੇਰੀ ਸ਼ਾਨ ਸੱਭ ਤੋਂ ਉਪਰ ਰਹੇ,
ਇਹ ਦੁਆ ਕਰਦਾ ‘ਪ੍ਰੀਤ‘ ਆਸ਼ੀਰਵਾਦ ਮੰਗਦੈ।
ਭੋਲਾ ਸਿੰਘ ‘ਪ੍ਰੀਤ’
85282-90077