Thursday, November 21, 2024
 
ਕਾਵਿ ਕਿਆਰੀ

ਭਾਵੇਂ ਹੁਣ ਬਾਡਰਾਂ ਤੇ ਕੰਧ ਕਰਲੈ

November 27, 2020 05:28 PM

ਭਾਵੇਂ ਹੁਣ ਬਾਡਰਾਂ ਤੇ ਕੰਧ ਕਰਲੈ,

ਰਸਤੇ ਤੂੰ ਚਾਹੇ ਸਾਰੇ ਬੰਦ ਕਰਲੈ

ਸੂਰਮੇ ਜਦੋਂ ਵੀ ਗੱਲ ਠਾਣ ਤੁਰਦੇ,  ਹੋਕੇ ਤਿਆਰ ਫੇਰ ਪੂਰੇ ਆਉਂਦੇ ਨੇ।

ਦਿੱਲੀਏ ਤਿਆਰੀ ਕਰ ਵੈਲਕਮ ਦੀ, ਆਹ ਵੇਖਲੈ ਪੰਜਾਬੀ ਸ਼ੇਰ ਤੁਰੇ ਆਉਂਦੇ ਨੇ।

1.ਆਹ ਤਾਰਾਂ ਤੂਰਾਂ ਤੋੜਕੇ ਪੱਥਰ ਚੱਕਤੇ,  ਬੈਰੀਕੇਟ ਲਾਏ ਤੇਰੇ ਪਿੱਛੇ ਧੱਕਤੇ

ਖੌਲਦਾ ਜਵਾਨੀ ਵਾਲਾ ਖੂਨ ਸਾਡਾ ਨੀ,  ਪਾਣੀ ਵਾਲੇ ਟੈਂਕਰਾਂ ਦੇ ਮੂੰਹ ਡੱਕਤੇ

ਉਹ ਵੇਖ ਤੇਰੀ ਪੁਲਿਸ ਵੀ ਅੱਗੇ ਭੱਜਦੀ,  ਪਿੱਛੇ ਪਿੱਛੇ ਗੋਬਿੰਦ ਦੇ ਸੂਰੇ ਆਉਂਦੇ ਨੇ।

ਦਿੱਲੀਏ ਤਿਆਰੀ ਕਰ ਵੈਲਕਮ ਦੀ, ਆਹ ਵੇਖਲੈ ਪੰਜਾਬੀ ਸ਼ੇਰ ਤੁਰੇ ਆਉਂਦੇ ਨੇ।

  1. ਅਸੀਂ ਬੜੀ ਦੇਰ ਸ਼ਾਂਤ ਰਹਿਕੇ ਵੇਖਿਆ, ਤੇਰੇ ਜ਼ੁਲਮਾਂ ਨੂੰ ਪਿੰਡੇ ਉੱਤੇ ਸੇਕਿਆ

ਕਿੰਨੀ ਦੇਰ ਹੋਰ ਚੁੱਪ ਬੈਠੇ ਰਹਾਂਗੇ,  ਆਪਣੇ ਹੱਕਾਂ ਲਈ ਹੋਰ ਕਿੰਨਾ ਸਹਾਂਗੇ

ਸੁਧਰੀ ਨਾ ਸਾਡਾ ਨੀਂ ਤੂੰ ਖੂਨ ਪੀਣੀਏ ,  ਹੁਣ ਵਾਰੀ ਸਾਡੀ ਵੇਖ ਜੱਟ ਘੁਰੇ ਆਉਂਦੇ ਨੇ

ਦਿੱਲੀਏ ਤਿਆਰੀ ਕਰ ਵੈਲਕਮ ਦੀ, ਆਹ ਵੇਖਲੈ ਪੰਜਾਬੀ ਸ਼ੇਰ ਤੁਰੇ ਆਉਂਦੇ ਨੇ।

  1. ਅੰਬਾਨੀ ਤੇ ਅੰਡਾਨੀ ਤੇਰੇ ਯਾਰ ਹੋਣਗੇ, ਕੱਢਣੇ ਪੰਜਾਬੋਂ ਸਾਰੇ ਬਾਹਰ ਹੋਣਗੇ

ਭੱਜਗੇ ਸੀ ਗੋਰੇ ਜਿਵੇਂ ਦੇਸ਼ ਛੱਡਕੇ,  ਇਵੇਂ ਏਹ ਪੰਜਾਬ ਚੋਂ ਫਰਾਰ ਹੋਣਗੇ

ਵੇਖੀਂ ਇਤਿਹਾਸ ਸਾਡਾ ਲਹੂ ਲਿਖਿਆ, ਟੋਪ ਰੈਂਕ ਚ ਪੰਜਾਬੀ ਖੜੇ ਮੂਹਰੇ ਆਉਂਦੇ ਨੇ

ਦਿੱਲੀਏ ਤਿਆਰੀ ਕਰ ਵੈਲਕਮ ਦੀ, ਆਹ ਵੇਖਲੈ ਪੰਜਾਬੀ ਸ਼ੇਰ ਤੁਰੇ ਆਉਂਦੇ ਨੇ।

  1. ਬੱਚਾ ਬੱਚਾ ਤੁਰ ਪਿਆ ਝੰਡੇ ਫੜਕੇ, ਰਾਏਪੁਰ ਪਿੰਡੋਂ ਨੀ ਟਰਾਲੇ ਭਰਕੇ ਮੁੜਨਾ ਏ ਪਾਲੀ ਹੱਕ ਲੈਕੇ ਆਪਣੇ, ਖੇਤੀ ਦੇ ਬਿੱਲਾਂ ਦਾ ਸੰਸਕਾਰ ਕਰਕੇ

ਛੱਡਕੇ ਆਗੇ ਆਂ ਘਰ ਬਾਰ ਆਪਣੇ ਸੁਪਨੇ ਹੱਕਾਂ ਦੇ ਅੱਖਾਂ ਮੂਹਰੇ ਆਉਂਦੇ ਨੇ।

ਦਿੱਲੀਏ ਤਿਆਰੀ ਕਰ ਵੈਲਕਮ ਦੀ,  ਆਹ ਵੇਖਲੈ ਪੰਜਾਬੀ ਸ਼ੇਰ ਤੁਰੇ ਆਉਂਦੇ ਨੇ।

ਦਿੱਲੀਏ ਤਿਆਰੀ ਕਰ ਵੈਲਕਮ ਦੀ, ਆਹ ਵੇਖਲੈ ਕਿਸਾਨ ਸਾਰੇ ਤੁਰੇ ਆਉਂਦੇ ਨੇ।

ਪਾਲੀ ਰਾਏਪੁਰ 9417156309

                    9915439039

Have something to say? Post your comment

Subscribe