Thursday, November 21, 2024
 

ਕਾਵਿ ਕਿਆਰੀ

ਦਰਦ

October 31, 2020 04:14 PM
 
ਕੁਝ ਸੋਚ ਵਿਚਾਰ ਕੇ ਜੀ ਉਏ ਮਾਨਾ, ਇੱਥੇ ਸਭ ਲੁੱਟਣ ਵਾਲੇ ਆਉਂਦੇ ਨੇ  ।
 
ਜਦ ਦੋਸ਼ ਬੇਗਾਨਿਆਂ ਦਾ ਹੋਵੇ, ਤਦ ਇਲਜ਼ਾਮ ਆਪਣੇ ਹੀ ਸਿਰ ਲਾਉਂਦੇ ਨੇ  ।
 
ਪਹਿਲਾਂ ਦਰਦ ਤਾਂ ਮਿਲੇ ਮੈਨੂੰ ਆਪਣਿਆਂ ਤੋਂ, ਬਾਕੀ ਤਾਂ ਤਾਅਨੇ  ਮਾਰ ਮੁਕਾਉਂਦੇ ਨੇ  ।
 
ਹਾਲਾਤ ਭਿਅੰਕਰ ਕਰ ਦਿੱਤੇ ਨੇ , ਜ਼ਹਿਰ ਨਿਗਲਣ ਲਈ ਉਹ ਉਕਸਾਉਂਦੇ ਨੇ  । 
 
ਮੌਤ ਮੰਗਦਾ ਤਾਂ ਉਹ ਜ਼ਖਮ ਦੇਣ, ਖੋਰੇ ਕੀ ਸਾਬਤ ਕਰਨਾ ਚਾਹੁੰਦੇ ਨੇ  । 
 
ਮੇਰੀ ਤਾਂ ਮੌਜ਼ ਫਕੀਰਾਂ ਵਾਲੀ ਸੀ , ਉਹ ਅੱਤਿਆਚਾਰੀ ਮੈਨੂੰ ਬਣਾਉਂਦੇ ਨੇ  । 
 
ਸਿੱਖ ਲੈ ਪੀੜ ਹਿਜਰ ਦੀ ਤੂੰ ਮਾਨਾ, ਜਿੱਥੇ ਆਪਣੇ ਡੰਗ ਚਲਾਉਂਦੇ ਨੇ ।
 
 *ਰਮਨ ਮਾਨ ਕਾਲੇਕੇ*
 *9592778809*
 

Have something to say? Post your comment

Subscribe