ਪਰਖੋ ਸਿੱਕੇ ਦੇ ਦੋ ਪਾਸੇ, ਸੱਚੀ ਗੱਲ ਸਿਆਣਿਆਂ ਦੀ।
ਜੋ ਪਰਖਣ ਪਾਸਾ ਇੱਕ, ਗੱਲ ਹੁੰਦੀ ਅਣਜਾਣਿਆਂ ਦੀ।
ਭੇੜ ਚਾਲ ਓਦਰ ਹੀ ਮੁੜ ਪੈਂਦੀ।
ਜੋ ਰਾਹ ਦਿਖਾ ਆਜੜੀ, ਡੰਡਾ ਠੋਕੇ ਸੱਜਣਾ।
ਮਜਬੂਰੀ ਬਾਝ ਹੁੰਦੇ ਨਹੀਂਓ ਧੋਖੇ ਸੱਜਣਾ।
ਕਰ ਕਠੋਰ ਤਪ, ਪ੍ਰਭੂ ਦਾ ਪੁਜਾਰੀ ਬਣਿਆ।
ਭੇਟ ਕਰ ਸ਼ੀਸ਼ ਸ਼ਿਵ ਅੱਗੇ, ਅਮਰ ਹੰਕਾਰੀ ਬਣਿਆ।
ਰਾਮ ਕਦੇ ਰਾਵਣ ਦਾ, ਨਾਸ਼ ਨਾ ਕਰ ਸਕਦਾ।
ਜੇ ਦਿੰਦਾ ਨਾ ਵਿਭਿਸ਼ਣ, ਭੇਤਾਂ ਦੇ ਹੋਕੇ ਸੱਜਣਾ।
ਮਜਬੂਰੀ ਬਾਝ ਹੁੰਦੇ ਨਹੀਂਓ ਧੋਖੇ ਸੱਜਣਾ।
ਮਿਸਾਲ ਦਗ਼ੇ ਦੀ ਦੇਣ ਲੱਗੇ, ਇੱਕੋ ਜਵਾਬ ਬਣਿਆ।
ਮੋਹਰਾਂ ਦੇ ਲੋਭ 'ਚ, ਗੰਗੂ ਧੋਖੇਬਾਜ਼ ਬਣਿਆ।
ਚਿੱਤਰੀ ਨਾ ਖ਼ੂਬੀ, ਕਿਸੇ ਕਿਤਾਬ ਨੇ।
ਫ਼ਰੇਬ ਯਾਦ ਰੱਖ, ਗੁਣ ਲੱਭਦੇ ਨਾ ਸੌਖੇ ਸੱਜਣਾ।
ਮਜਬੂਰੀ ਬਾਝ ਹੁੰਦੇ ਨਹੀਂਓ ਧੋਖੇ ਸੱਜਣਾ।
ਉੱਠੀ ਇੱਕ ਉਂਗਲ, ਹੋਰਾਂ ਤੇ ਇਲਜ਼ਾਮ ਲਈ।
ਨਾਲੇ ਤਿੰਨ ਉਂਗਲਾਂ, ਜਾਂਦੀਆਂ ਸਤਨਾਮ ਕਹੀ।
ਖ਼ੁਦ ਉੱਪਰ ਤੈਨੂੰ, ਵਿਸ਼ਵਾਸ ਨਹੀਂ।
ਕਿਸ ਤੇ ਕਰੇਂਗਾ ਭਰੋਸੇ ਸੱਜਣਾ।
ਮਜਬੂਰੀ ਬਾਝ ਹੁੰਦੇ ਨਹੀਂਓ ਧੋਖੇ ਸੱਜਣਾ।
ਸਤਨਾਮ ਸਿੰਘ
ਜਮਾਤ-ਬੀ.ਏ. ਭਾਗ ਪਹਿਲਾ
ਪਿੰਡ-ਰੋੜੀ-ਕਪੂਰਾ(ਫਰੀਦਕੋਟ)