ਨਵੀਂ ਦਿੱਲੀ : ਸ਼ੁੱਕਰਵਾਰ ਨੂੰ ਸਰਾਫ਼ਾ ਬਾਜ਼ਾਰ ਵਿਚ ਸੋਨਾ 51, 445 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਬੰਦ ਹੋਇਆ, ਜਦਕਿ ਪਿਛਲੇ ਮਹੀਨੇ ਸੋਨਾ 56, 191 ਦੇ ਅਪਣੇ ਆਲ ਟਾਈਮ ਹਾਈ ਦੇ ਪੱਧਰ 'ਤੇ ਚਲਾ ਗਿਆ ਸੀ।
ਇਹ ਵੀ ਪੜ੍ਹੋ : ਚੋਣਾਂ ਤੋਂ ਪਹਿਲਾਂ ਮੋਦੀ ਦਾ ਬਿਹਾਰ ਨੂੰ ਤੋਹਫ਼ਾ
ਅਜਿਹੇ ਵਿਚ ਡਿਗਦੀ ਮੰਗ ਦੇ ਚਲਦੇ ਸੋਨੇ ਦੇ ਡੀਲਰ 30 ਡਾਲਰ ਪ੍ਰਤੀ ਔਂਸ ਯਾਨੀ ਕਰੀਬ 2200 ਰੁਪਏ ਪ੍ਰਤੀ ਔਂਸ ਤਕ ਦੀ ਰਿਆਇਤ ਦੇ ਰਹੇ ਹਨ। ਇਸ ਤਰ੍ਹਾਂ ਵੇਖਿਆ ਜਾਵੇ ਤਾਂ ਪ੍ਰਤੀ 10 ਗ੍ਰਾਮ 'ਤੇ ਕਰੀਬ 780 ਰੁਪਏ ਤਕ ਦੀ ਰਿਆਇਤ ਦਿਤੀ ਜਾ ਰਿਹਾ ਹੈ। ਪਿਛਲੇ ਹਫ਼ਤੇ ਤਾਂ ਸੋਨੇ 'ਤੇ 40 ਡਾਲਰ ਪ੍ਰਤੀ ਔਂਸ ਤਕ ਰਿਆਇਤ ਦਿਤੀ ਜਾ ਰਿਹਾ ਸੀ। ਪਿਛਲੇ ਮਹੀਨੇ 7 ਅਗੱਸਤ ਨੂੰ ਸੋਨੇ ਨੇ ਵਾਅਦਾ ਬਾਜ਼ਾਰ ਵਿਚ ਅਪਣਾ ਉੱਚਤਮ ਪੱਧਰ ਛੂਹਿਆ ਸੀ ਅਤੇ ਪ੍ਰਤੀ 10 ਗ੍ਰਾਮ ਦੀ ਕੀਮਤ 56, 200 ਰੁਪਏ ਹੋ ਗਈ ਸੀ। ਉਦੋਂ ਤੋਂ ਲੈ ਕੇ ਹੁਣ ਤਕ ਸੋਨੇ ਦੀਆਂ ਕੀਮਤਾਂ ਵਿਚ ਕਰੀਬ 4800 ਰੁਪਏ ਦੀ ਗਿਰਾਵਟ ਆਈ ਹੈ। ਯਾਨੀ ਕਿ ਇਨ੍ਹਾਂ ਦਿਨਾਂ ਵਿਚ ਸੋਨਾ ਕਰੀਬ 8-9 ਫ਼ੀ ਸਦੀ ਡਿਗ ਗਿਆ ਹੈ।