Friday, November 15, 2024
 

ਕਾਰੋਬਾਰ

ਸੋਨੇ-ਚਾਂਦੀ ਦੀਆਂ ਕੀਮਤਾਂ ਡਿੱਗੀਆਂ

November 14, 2024 05:47 PM

ਸੋਨੇ-ਚਾਂਦੀ ਦੀਆਂ ਕੀਮਤਾਂ ਡਿੱਗੀਆਂ

ਮੁੰਬਈ: ਸੋਨਾ ਇਕ ਅਜਿਹੀ ਸ਼ੈਅ ਹੈ ਕਿ ਜਿਸ ਨੂੰ ਹਰ ਕੋਈ ਖ਼ਰੀਦਣਾ ਚਾਹੁੰਦਾ ਹੈ। ਇਸ ਦਾ ਵੱਡਾ ਕਾਰਨ ਇਹ ਵੀ ਹੈ ਕਿ ਸੋਨਾ ਖ਼ਰੀਦਣਾ ਕਦੀ ਵੀ ਘਾਟੇ ਵਾਲਾ ਸੌਧਾ ਨਹੀਂ ਹੁੰਦਾ। ਦਰਅਸਲ ਜੇਕਰ ਤੁਸੀਂ ਵੀ ਸੋਨਾ ਜਾਂ ਚਾਂਦੀ ਖਰੀਦਣ ਬਾਰੇ ਸੋਚ ਰਹੇ ਹੋ ਅਤੇ ਕੀਮਤ ਦੇ ਹੇਠਾਂ ਆਉਣ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਆਈ ਹੈ। ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਅਜਿਹੇ 'ਚ ਲੋਕਾਂ ਨੇ ਸੋਨਾ-ਚਾਂਦੀ ਖਰੀਦਣੀ ਸ਼ੁਰੂ ਕਰ ਦਿੱਤੀ ਹੈ, ਜਦਕਿ ਕੁਝ ਲੋਕ ਸੋਨਾ-ਚਾਂਦੀ ਸਸਤੇ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਸੋਨੇ ਦੀ ਕੀਮਤ 'ਚ ਲਗਾਤਾਰ ਚੌਥੇ ਦਿਨ ਯਾਨੀ ਅੱਜ 14 ਨਵੰਬਰ ਵੀਰਵਾਰ ਨੂੰ ਗਿਰਾਵਟ ਦੇਖਣ ਨੂੰ ਮਿਲੀ ਹੈ।

24 ਕੈਰੇਟ ਸੋਨੇ ਦੀ ਕੀਮਤ 'ਚ 1, 200 ਰੁਪਏ ਦੀ ਕਮੀ ਆਈ ਹੈ, ਜਿਸ ਤੋਂ ਬਾਅਦ ਤਾਜ਼ਾ ਰੇਟ 76, 850 ਰੁਪਏ ਦੀ ਬਜਾਏ 75, 650 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ ਹੈ। ਉਥੇ ਹੀ 22 ਕੈਰੇਟ ਸੋਨੇ ਦੀ ਕੀਮਤ 'ਚ 1, 100 ਰੁਪਏ ਦੀ ਕਮੀ ਆਈ ਹੈ, ਜਿਸ ਤੋਂ ਬਾਅਦ ਤਾਜ਼ਾ ਰੇਟ 70, 450 ਰੁਪਏ ਦੀ ਬਜਾਏ 69, 350 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ ਹੈ। ਚਾਂਦੀ ਦੀ ਕੀਮਤ 'ਚ 1500 ਰੁਪਏ ਦੀ ਕਮੀ ਆਈ ਹੈ ਅਤੇ ਤਾਜ਼ਾ ਰੇਟ 91, 000 ਰੁਪਏ ਦੀ ਬਜਾਏ 89, 500 ਰੁਪਏ ਪ੍ਰਤੀ ਕਿਲੋਗ੍ਰਾਮ ਹੈ।

ਮਹਾਨਗਰਾਂ ਵਿੱਚ ਸੋਨੇ ਦੀ ਕੀਮਤ ਪ੍ਰਤੀ 10 ਗ੍ਰਾਮ ਹੈ
ਦਿੱਲੀ ਵਿੱਚ 22 ਕੈਰੇਟ ਸੋਨੇ ਦੀ ਕੀਮਤ 69500 ਰੁਪਏ ਅਤੇ 24 ਕੈਰੇਟ ਸੋਨੇ ਦੀ ਕੀਮਤ 75800 ਰੁਪਏ ਹੈ।
ਮੁੰਬਈ 'ਚ 22 ਕੈਰੇਟ ਸੋਨੇ ਦੀ ਕੀਮਤ 69350 ਰੁਪਏ ਅਤੇ 24 ਕੈਰੇਟ ਸੋਨੇ ਦੀ ਕੀਮਤ 75650 ਰੁਪਏ ਹੈ।
ਕੋਲਕਾਤਾ 'ਚ 22 ਕੈਰੇਟ ਸੋਨੇ ਦੀ ਕੀਮਤ 69350 ਰੁਪਏ ਅਤੇ 24 ਕੈਰੇਟ ਸੋਨੇ ਦੀ ਕੀਮਤ 75650 ਰੁਪਏ ਹੈ।
ਚੇਨਈ ਵਿੱਚ 22 ਕੈਰੇਟ ਸੋਨੇ ਦੀ ਕੀਮਤ 69350 ਰੁਪਏ ਅਤੇ 24 ਕੈਰੇਟ ਸੋਨੇ ਦੀ ਕੀਮਤ 75650 ਰੁਪਏ ਹੈ।

 

Have something to say? Post your comment

 

ਹੋਰ ਕਾਰੋਬਾਰ ਖ਼ਬਰਾਂ

ਸੈਂਸੈਕਸ 906 ਅੰਕਾਂ ਤੋਂ ਜ਼ਿਆਦਾ ਡਿੱਗ ਕੇ ਬੰਦ ਹੋਇਆ

अपने iPhone 16 की बैटरी को स्वस्थ कैसे रखें: दीर्घायु के लिए 9 प्रमुख टिप्स

Loan ਲੈਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ

ਸਰਦੀਆਂ ਵਿੱਚ ਬਿਜਲੀ ਦਾ ਬਿੱਲ ਘਟਾਉਣ ਦੇ 5 ਤਰੀਕੇ

गूगल पर ये 6 शब्द टाइप करने से आप हो सकते हैं हैकर्स के निशाने पर

ਸਿਹਤ ਵਿਭਾਗ ਵਿੱਚ ਨੌਕਰੀ : ਇਵੇਂ ਕਰੋ ਅਪਲਾਈ

एलन मस्क ने रैली में टिम वाल्ज़ द्वारा उन्हें 'समलैंगिक व्यक्ति' कहे जाने पर प्रतिक्रिया दी: 'ईमानदारी से कहूं तो, मैं...'

ਅੱਜ ਤੋਂ ਵਪਾਰਕ LPG ਸਿਲੰਡਰ ਦੀਆਂ ਕੀਮਤਾਂ ਵਧੀਆਂ

1 नवंबर से 7 बड़े बदलाव: मनी ट्रांसफर, क्रेडिट कार्ड, एफडी, एलपीजी की कीमतें

केंद्रीय पेट्रोलियम मंत्री का ऐलान: पेट्रोल-डीजल के दाम 5 रुपये कम होंगे

 
 
 
 
Subscribe