Saturday, April 05, 2025
 

ਅਮਰੀਕਾ

ਹਜ਼ਾਰਾਂ ਡਾਲਰ 'ਚ ਨਿਲਾਮ ਹੋਇਆ ਇਬਰਾਹੀਮ ਲਿੰਕਨ ਦੇ ਵਾਲਾਂ ਦਾ ਗੁੱਛਾ

September 14, 2020 06:42 AM

ਬੋਸਟਨ : ਇਬਰਾਹੀਮ ਲਿੰਕਨ ਦਾ ਵਾਲਾਂ ਦਾ ਇੱਕ ਗੁੱਛਾ ਅਤੇ 1865 ਵਿਚ ਉਨ੍ਹਾਂ ਦੇ ਕਤਲ ਦੀ ਜਾਣਕਾਰੀ ਦੇਣ ਵਾਲੀ ਖੂਨ ਨਾਲ ਭਿੱਜੀ ਇਕ ਤਾਰ ਇਥੇ ਇੱਕ ਨਿਲਾਮੀ ਦੌਰਾਨ 81 ਹਜ਼ਾਰ ਡਾਲਰ ਤੋਂ ਵਧੇਰੇ ਵਿਚ ਵਿਕੇ। ਬੋਸਟਨ ਦੇ R R ਆਕਸ਼ਨ ਮੁਤਾਬਕ ਸ਼ਨੀਵਾਰ ਨੂੰ ਖਤਮ ਹੋਈ ਨਿਲਾਨੀ ਦੌਰਾਨ ਇਨ੍ਹਾਂ ਚੀਜ਼ਾਂ ਦੀ ਬੋਲੀ ਲਗਾਈ ਗਈ। ਹਾਲਾਂਕਿ ਖਰੀਦਦਾਰ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਲਿੰਕਨ ਦੇ ਪੋਸਟਮਾਰਟਮ ਦੌਰਾਨ ਉਨ੍ਹਾਂ ਦਾ ਸਿਰਫ ਦੋ ਇੰਚ ਲੰਬਾ ਵਾਲਾਂ ਦਾ ਇਹ ਗੁੱਛਾ ਕੱਟਿਆ ਗਿਆ ਸੀ। ਵਾਸ਼ਿੰਗਟਨ ਡੀਸੀ ਦੇ ਫੋਰਡ ਥਿਏਟਰ ਵਿਚ ਗੋਲੀ ਮਾਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ। R R ਆਕਸ਼ਨ ਮੁਤਾਬਕ ਇਹ ਵਾਲਾਂ ਦਾ ਗੁੱਛਾ ਅਮਰੀਕਾ ਦੇ 16ਵੇਂ ਰਾਸ਼ਟਰਪਤੀ ਦੀ ਪਤਨੀ ਮੈਰੀ ਟੋਲ ਲਿੰਕਨ ਦੇ ਰਿਸ਼ਤੇਦਾਰ ਤੇ ਕੇਂਟੁਕੀ ਦੇ ਪੋਸਟਮਾਸਟਰ ਡਾ. ਲੇਮੈਨ ਬੀਚਰ ਟੋਡ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ। ਲਿੰਕਨ ਦੇ ਪੋਸਟਮਾਰਟਮ ਦੌਰਾਨ ਡਾ. ਟੋਡ ਮੌਜੂਦ ਸਨ। ਡਾ. ਟੋਡ ਨੂੰ ਇਹ ਵਾਲਾਂ ਦਾ ਗੁੱਛਾ ਇਕ ਸਰਕਾਰੀ ਟੈਲੀਗ੍ਰਾਮ ਦੇ ਉਪਰ ਲਗਾ ਕੇ ਕੇਂਟੁਕੀ ਡਾਕਘਰ ਵਿਚ ਉਨ੍ਹਾਂ ਦੇ ਸਹਾਇਕ ਜਾਰਜ ਕਿਨਿਅਰ ਨੇ ਭੇਜਿਆ ਸੀ। ਵਾਸ਼ਿੰਗਟਨ ਵਿਚ 14 ਅਪ੍ਰੈਲ, 1865 ਨੂੰ ਰਾਤ 11 ਵਜੇ ਤਾਰ ਹਾਸਲ ਕੀਤੀ ਗਈ।

 

Have something to say? Post your comment

 

ਹੋਰ ਅਮਰੀਕਾ ਖ਼ਬਰਾਂ

 
 
 
 
Subscribe