Thursday, November 21, 2024
 

ਕਾਰੋਬਾਰ

ਸੈਂਸੈਕਸ 240 ਅੰਕਾਂ ਦੇ ਵਾਧੇ ਨਾਲ ਬੰਦ ਹੋਇਆ

November 19, 2024 05:12 PM

ਮੁੰਬਈ : ਕਾਫੀ ਦਿਨਾਂ ਦੀ ਮਾਰ ਖਾਣ ਮਗਰੋਂ ਸ਼ੇਅਰ ਬਾਜ਼ਾਰ ਅੱਜ ਕੁੱਝ ਸੰਭਲ ਸਕਿਆ ਹੈ। ਅਸਲ ਵਿਚ ਪਿਛਲੇ ਕਈ ਦਿਨਾਂ ਤੋਂ ਸ਼ੇਅਰ ਬਾਜ਼ਾਰ ਘਾਟੇ ਵਿਚ ਹੀ ਚਲ ਰਿਹਾ ਸੀ। ਮਤਲਬ ਕਿ ਇਸ ਵਿਚ ਕਾਫੀ ਗਿਰਾਵਟ ਕਾਰਨ ਕਾਰੋਬਾਰੀ ਪ੍ਰੇਸ਼ਾਨ ਸਨ। ਦਰਅਸਲ ਭਾਰਤੀ ਸ਼ੇਅਰ ਬਾਜ਼ਾਰ 'ਚ ਇਕ ਵਾਰ ਫਿਰ ਸੁਧਾਰ ਦਾ ਮਾਹੌਲ ਆਇਆ ਹੈ। ਹਫਤੇ ਦੇ ਦੂਜੇ ਕਾਰੋਬਾਰੀ ਦਿਨ ਮੰਗਲਵਾਰ ਨੂੰ ਸੈਂਸੈਕਸ 239.37 ਅੰਕਾਂ ਦੇ ਵਾਧੇ ਨਾਲ 77, 578.38 'ਤੇ ਬੰਦ ਹੋਇਆ। ਸੈਂਸੈਕਸ ਇੱਕ ਦਿਨ ਪਹਿਲਾਂ ਦੇ ਮੁਕਾਬਲੇ 0.31% ਵਧਿਆ ਹੈ। ਕਾਰੋਬਾਰ ਦੌਰਾਨ ਸੈਂਸੈਕਸ ਲਗਭਗ 1000 ਅੰਕ ਵਧ ਕੇ 78, 451.65 ਅੰਕ 'ਤੇ ਪਹੁੰਚ ਗਿਆ ਸੀ। NSE ਨਿਫਟੀ ਲਗਭਗ 65 ਅੰਕ ਜਾਂ 0.28 ਫੀਸਦੀ ਦੇ ਵਾਧੇ ਨਾਲ ਬੰਦ ਹੋਇਆ ਹੈ। ਵਪਾਰੀਆਂ ਨੇ ਕਿਹਾ ਕਿ ਘਰੇਲੂ ਸੰਸਥਾਗਤ ਨਿਵੇਸ਼ਕਾਂ ਦੀ ਲਗਾਤਾਰ ਖਰੀਦਦਾਰੀ ਨੇ ਵੀ ਸੂਚਕਾਂਕ ਨੂੰ ਸਮਰਥਨ ਦਿੱਤਾ।

 

Have something to say? Post your comment

 

ਹੋਰ ਕਾਰੋਬਾਰ ਖ਼ਬਰਾਂ

 
 
 
 
Subscribe