ਨੰਨ੍ਹੀ ਪਰੀ ਸਾਡੇ ਘਰ ਆਈ,
ਖੁਸ਼ੀਆਂ ਖੇੜੇ ਲੈ ਕੇ ਆਈ।
ਮੈਂ ਤਾਂ ਉਸ ਨੂੰ ਅਜੇ ਨੀ ਚੁੱਕਿਆ,
ਵੀਡੀਓ ਕਾਲ ਤੇ ਚਿਹਰਾ ਤੱਕਿਆ।
ਚਿਹਰਾ ਉਸ ਦਾ ਗੋਲ਼ ਮਟੋਲ਼ ,
ਜੀਅ ਕਰਦਾ ਮੈਂ ਜਾਵਾਂ ਕੋਲ਼।
ਕਹਿੰਦੇ ਕੋਲ਼ੇ ਆਉਣ ਨੀ ਦੇਣਾ,
ਹੱਥ ਕਿਸੇ ਨੂੰ ਲਾਉਣ ਨੀ ਦੇਣਾ।
ਮੇਰੀ ਤਾਂ ਉਹ ਨਿੱਕੀ ਭਤੀਜੀ,
ਕਦੋਂ ਖਾਣ ਨੂੰ ਮੰਗੀ ਚੀਜ਼ੀ।
ਅੱਖਾਂ ਮੇਰੇ ਵੀਰੇ ਜਿਹੀਆਂ,
ਮੋਟੀਆਂ ਗੱਲ੍ਹਾਂ ਮਾਂ ਤੇ ਗਈਆਂ।
ਪੀਂਦੀ ਦੁੱਧ ਪਚਾਕੇ ਮਾਰੇ,
ਪਚਾਕੇ ਸੁਣ-ਸੁਣ ਹੱਸਣ ਸਾਰੇ।
ਸੂਰਤ ਉਸਦੀ ਲੱਗੇ ਨਿਆਰੀ,
'ਮਨਵੀਰ' ਨੂੰ ਲੱਗੇ ਬੜੀ ਪਿਆਰੀ।
ਮਨਵੀਰ ਸਿੰਘ ਸਿੱਧੂ,
ਕਲਾਸ ਸੱਤਵੀਂ,
9465434177