Friday, April 18, 2025
 

ਕਾਵਿ ਕਿਆਰੀ

ਚਿੱਟਾ ਲਹੂ

July 15, 2020 03:22 PM
ਪ੍ਰੇਮ ਜੋ ਕਿ ਐਨ ਆਰ ਆਈ ਸੀ ਤੇ ਬਾਹਰਲੇ ਮੁਲਕ ਅਮਰੀਕਾ ਵਿੱਚ ਰਹਿੰਦਾ ਸੀ।ਉਸ ਦਾ ਉੱਥੇ ਦੇਸੀ ਦਵਾਈਆਂ ਦਾ ਵਪਾਰ ਸੀ।ਜੋ ਭਾਰਤ ਵਿੱਚ ਉਸ ਦਾ ਭਰਾ ਲਲਿਤ ਉਸ ਨੂੰ ਅਮਰੀਕਾ ਵਿਖੇ ਦਵਾਈਆਂ ਸਪਲਾਈ ਕਰਦਾ ਸੀ।ਪਹਿਲਾ ਪਹਿਲ ਉਨਾ ਦੋਨੋ ਭਰਾਵਾਂ ਦਾ ਦਵਾਈਆਂ ਦਾ ਵਪਾਰ ਠੀਕ ਚੱਲਦਾ ਰਿਹਾ।ਫਿਰ ਅਚਾਨਕ ਲਲਿਤ ਨੇ ਆਪਣੇ ਐਨ ਆਰ ਆਈ ਭਰਾ ਪ੍ਰੇਮ ਨੂੰ ਘਟੀਆ ਦਵਾਈਆਂ ਦੇਣੀਆ ਸ਼ੁਰੂ ਕਰ ਦਿੱਤੀਆਂ।ਜਿਸ ਨਾਲ ਉਸ ਦਾ ਵਪਾਰ ਤੇ ਮਾੜਾ ਅਸਰ ਪਿਆਂ ਤੇ ਮਾਰਕੀਟ ਵਿੱਚ ਬਦਨਾਮੀ ਵੀ ਹੋਈ।ਅਤੇ ਉਨਾ ਦੇ ਰਿਸ਼ਤਿਆਂ ਵਿੱਚ ਖਟਾਸ ਹੋਣੀ ਸ਼ੁਰੂ ਹੋ ਗਈ। ਐਨ ਆਰ ਆਈ ਪ੍ਰੇਮ ਨੇ ਆਪਣੇ ਭਰਾ ਲਲਿਤ ਪਾਸੇ ਦਵਾਈਆਂ ਲੈਣੀਆ ਬੰਦ ਕਰ ਦਿੱਤੀਆ। ਇਸ ਰੰਜਸ਼ ਦਾ ਬਦਲਾ ਲੈਣ ਲਈ ਭਾਰਤ ਵਿੱਚ ਉਸ ਨੇ ਆਪਣੇ ਐਨ ਆਰ ਆਈ ਭਰਾ ਪ੍ਰੇਮ ਦੇ ਖਿਲਾੰਫ ਪੁਲਿਸ ਨੂੰ ਦਰਖ਼ਾਸਤ ਦੇ ਦਿੱਤੀ ਕਿ ਉਸ ਦੇ ਭਰਾ ਨੇ ਆਪਣੇ ਭਾਰਤ ਵਿੱਚ ਰਹਿੰਦੇ ਮਕਾਨ ਦਾ ਬਿਜਲੀ ਦਾ ਮੀਟਰ ਲਗਾਉਣ ਲਈ, ਆਪਣੇ ਘਰ ਦਾ ਰਾਸ਼ਨ ਕਾਰਡ ਜੋ ਬਿਜਲੀ ਮਹਿਕਮੇ ਨੂੰ ਦਿੱਤਾ ਹੈ, ਉਹ ਜਾਅਲੀ ਹੈ। ਇਸ ਦੀ ਪੜਤਾਲ ਏਸੀਪੀ ਨੇ ਕਰ ਕੇ ਉਸ ਦੇ ਖਿਲਾੰਫ ਪਰਚਾ ਦਰਜ ਕਰਣ ਦੀ ਸਿਫ਼ਾਰਸ਼ ਕਰ ਦਿੱਤੀ।ਜੋ ਕਮਿਸ਼ਨਰ ਔਫ ਪੁਲਿਸ ਨੇ ਏਸੀਪੀ ਦੀ ਪੜਤਾਲ ਨਾਲ ਨਾ ਸਹਿਮਤ ਹੁੰਦੇ ਹੋਏ।ਇਹ ਪੜਤਾਲ ਕਰਾਈਮ ਬਰਾਂਚ ਨੂੰ ਮਾਰਕ ਕੀਤੀ ਤਾ ਕਰਾਈਮ ਬਰਾਂਚ ਵੱਲੋਂ ਡੁੰਗਿਆਈ ਨਾਲ ਪੜਤਾਲ ਕਰਣ ਤੇ ਇਹ ਗੱਲ ਸਾਹਮਣੇ ਆਈ ਕਿ ਜੋ ਐਪਲਕੇਸ਼ਨ ਸਿਵਲ ਸਪਲਾਈ ਦੇ ਦਫਤਰ ਐਨ ਆਰ ਆਈ ਪ੍ਰੇਮ ਵੱਲੋਂ ਅਪਲਾਈ ਰਾਸ਼ਨ ਕਾਰਡ ਲੈਣ ਵਾਸਤੇ ਅਤੇ ਜੋ ਫ਼ਾਰਮ ਭਰਿਆ ਦਰਸਾਇਆ ਗਿਆ ਸੀ। ਉਸ ਉੱਪਰ ਜੋ ਦਸਖ਼ਤ ਸਨ।ਉਹ ਪ੍ਰੇਮ ਦੇ ਦਸਖ਼ਤਾਂ ਨਾਲ ਮੇਲ ਨਹੀਂ ਖਾਂਦੇ ਸਨ।ਜਿਸ ਤਰੀਕ ਨੂੰ ਰਾਸ਼ਨ ਕਾਰਡ ਅਪਲਾਈ ਕੀਤਾ ਸੀ। ਉਸ ਸਮੇ ਪ੍ਰੇਮ ਅਮਰੀਕਾ ਵਿੱਚ ਸੀ।ਪ੍ਰੇਮ ਦਾ ਰਾਸ਼ਨ ਕਾਰਡ ਪਹਿਲੇ ਹੀ ਬਣਿਆ ਸੀ ਦੁਬਾਰਾ ਉਸ ਨੂੰ ਬਨਾਉਣ ਦੀ ਕੀ ਲੋੜ ਸੀ।ਜੋ ਪ੍ਰੇਮ ਵੱਲੋਂ ਪੇਸ਼ ਕੀਤਾ ਰਿਕਾਰਡ, ਪ੍ਰੇਮ ਵੱਲੋਂ ਪੇਸ਼ ਕੀਤਾ ਪਾਸਪੋਰਟ ਅਤੇ ਸਿਵਲ ਸਪਲਾਈ ਦੇ ਦਫਤਰ ਦੇ ਰਿਕਾਰਡ ਤੋ ਲਲਿਤ ਵੱਲੋਂ ਦਿੱਤੀ ਦਰਖ਼ਾਸਤ ਝੂਠੀ ਤੇ ਬੇਬੁਨਿਆਦ ਪਾਈ ਗਈ।ਜੋ ਇਹ ਸਾਰੀ ਸਾਜਿਸ਼ ਲਲਿਤ ਨੇ ਹੀ ਆਪਣੇ ਐਨ ਆਰ ਆਈ ਭਰਾ ਪ੍ਰੇਮ ਨੂੰ ਫਸਾਉਣ ਵਾਸਤੇ ਘੜੀ ਸੀ।ਇਸ ਕਰ ਕੇ ਕਿ ਉਸ ਦੇ ਐਨ ਆਰ ਆਈ ਭਰਾ ਨੇ ਉਸ ਪਾਸੋਂ ਦਵਾਈਆਂ ਲੈਣੀਆ ਬੰਦ ਕਰ ਦਿੱਤੀਆਂ ਸਨ।ਜੋ ਦਰਖ਼ਾਸਤ ਝੂਠੀ ਹੋਣ ਕਰ ਕੇ ਦਾਖਲ ਦਫਤਰ ਹੋ ਗਈ।ਐਨ ਆਰ ਆਈ ਰੋਟੀ ਰੋਜੀ ਕਮਾਉਣ ਦੀ ਖ਼ਾਤਰ ਬਾਹਰਲੇ ਮੁਲਕ ਵਿੱਚ ਜਾਂਦਾ ਹੈ।ਅਕਸਰ ਪੁਲਿਸ ਨੂੰ ਇਹੋ ਜਿਹੀਆ ਦਰਖ਼ਾਸਤਾਂ ਮਿਲਦੀਆ ਹਨ, ਕਿ ਉਨਾ ਦੀ ਭਾਰਤ ਵਿੱਚ ਬਣੀ ਕੋਠੀ, ਪਲਾਟ ਜਾ ਹੋਰ ਜਾਇਦਾਦ ਜ਼ਮੀਨ ਤੇ ਉਸ ਦੇ ਫੇਕ, ਜਾਲੀ ਕਾਗਚ ਤਿਆਰ ਕਰ ਕੇ ਕਬਜ਼ਾ ਕਰ ਲਿਆ ਹੈ।ਬੇਗਾਨੇ ਲੋਕਾਂ ਨੇ ਕਬਜ਼ਾ ਤਾ ਕਰਣਾ ਹੀ ਹੈ ਆਪ ਦੇ ਖੂੰਨ ਦੇ ਨਜਦੀਕੀ ਰਿਸ਼ਤੇ ਨਾਤੇ ਭੈਣ, ਭਰਾ, ਚਾਚੇ, ਤਾਏ, ਰਿਸ਼ਤੇਦਾਰ ਕਰ ਰਹੇ ਹਨ।ਇਸੇ ਕਰ ਕੇ ਹੁਣ ਇੱਕ ਵੱਖਰਾ ਥਾਣਾ ਐਨ ਆਰ ਆਈ ਲਈ ਬਣ ਗਿਆ ਹੈ।ਅੱਜ ਦਾ ਮਨੁੱਖ ਪੈਸੇ ਦੀ ਖ਼ਾਤਰ ਆਪਣੇ ਰਿਸ਼ਤੇ ਨਾਤੇ ਭੁੱਲ ਚੁੱਕਾ ਹੈ।ਖੂੰਨ ਚਿੱਟਾ ਹੋ ਗਿਆ ਹੈ।ਪੈਸੇ ਦੀ ਖ਼ਾਤਰ ਭਰਾ ਹੀ ਭਰਾ ਦਾ ਦੁਸ਼ਮਣ ਬਣ ਗਿਆ ਜੋ ਬਚਪਨ ਵਿੱਚ ਇੱਕ ਦੂਸਰੇ ਨਾਲ ਖੇਡਦੇ ਮਲਦੇ ਸੀ।ਜੋ ਲੋਕ ਬਾਹਰਲੇ ਮੁਲਕ ਵਿੱਚ ਬਾਹਰਲੀ ਪੁਲਿਸ ਪ੍ਰਤੀ ਇਮਾਨਦਾਰੀ ਦੀ ਤਰੀਫ ਕਰਦੇ ਹਨਅਤੇ ਆਪਣੇ ਮੁਲਕ ਦੀ ਪੁਲਿਸ ਪ੍ਰੀਤੀ ਉਨਾ ਦੀ ਨਜਰੀਆ ਠੀਕ ਨਹੀ ਹੈ।ਹਮੇਸਾ ਸ਼ਕ ਦੇ ਘੇਰੇ ਚ ਰਹਿੰਦਾ ਹੈ।ਉਸ ਐਨ ਆਰ ਆਈ ਨੇ ਵਿਦੇਸ ਵਿੱਚ ਪੰਜਾਬ ਪੁਲਿਸ ਬਾਰੇ ਆਪਣੇ ਯਾਰਾ ਦੋਸਤਾ ਨੂੰ ਦੱਸਿਆ ਤੇ ਉਨਾਂ ਵਲੋਂ ਪੜਤਾਲ ਕਰਣ ਵਾਲੀ ਸਾਰੀ ਟੀਮ ਦੀ ਸਰਾਹਨਾ ਕਰਣ ਤੇ ਉਨਾ ਦਾ ਮੰਨ ਖੁਸ਼ੀ ਨਾਲ ਭਰ ਗਿਆ ਤੇ ਦੁਬਾਰਾ ਉਨਾ ਵਿੱਚ ਸਹੀ ਇਮਾਨਦਾਰੀ ਨਾਲ ਕੰਮ ਕਰਣ ਦੀ ਤੀਬਰ ਇੱਛਾ ਉਜਾਗਰ ਹੋਈ ਤੇ ਕਮਿਸਨਰ ਸਾਹਿਬ ਵਲੋ ਵੀ ਸਬਾਸੀ ਮਿਲੀ
ਗੁਰਮੀਤ ਸਿੰਘ ਵੇਰਕਾ ਸੇਵਾ ਮੁਕਤ ਇੰਨਸਪੈਕਟਰ
ਸਪੰਰਕ 9878600221
 

Have something to say? Post your comment

Subscribe