Friday, April 18, 2025
 

ਕਾਵਿ ਕਿਆਰੀ

ਕੁਦਰਤ ਦੀ ਬਖਸ਼ਿਸ਼

June 27, 2020 05:29 PM

ਰੱਬ ਨੇ ਤੇਰੇ ਤੇ ਬੰਦਿਆਂ ਕਿੰਨਾ ਅਹਿਸਾਨ ਕੀਤਾ
ਕਾਇਨਾਤ ਤੋਂ ਵੱਖਰਾ ਬਣਾਇਆ ਏ ਇਨਸਾਨ ਤੈਨੂੰ

ਮਾਂ ਦੇ ਰੂਪ ਚ ਤੈਨੂੰ ਰੱਬ ਮਿਲਿਆ
ਜਿਸ ਵਿਖਾਇਆ ਸੋਹਣਾ ਜਹਾਨ ਤੈਨੂੰ

ਅਨੇਕਾਂ ਹੀ ਰਹਿਮਤਾਂ ਨੇ ਤੇਰੇ ਤੇ ਰੱਬ ਦੀਆਂ
ਹੱਥ ਪੈਰ ਦਿੱਤੇ ਅੱਖਾਂ ਦਿੱਤੀਆਂ ਵੇਖਣ ਲਈ ਜਹਾਨ ਤੈਨੂੰ

ਫੇਰ ਵੀ ਹਉਮੈ ਨਾਲ ਫਿਰੇ ਭਰਿਆ
ਤੇਰਾ ਪਸ਼ੂਆ ਜਿਹਾ ਜਾਪੇ ਵਿਹਾਰ ਮੈਂਨੂੰ

ਪੰਛੀ ਅਜ਼ਾਦ ਆਸਮਾਨ ਵਿੱਚ ਚਹਿਕਦੇ ਨੇ
ਕਿਉਂ ਨੀ ਹੁੰਦਾ ਕੁਦਰਤ ਨਾਲ ਪਿਆਰ ਤੈਨੂੰ

ਪਤਾ ਨਹੀਂ ਪਹਿਲੇ ਜਨਮਾ ਚ ਹੋਣੇ ਕੀ ਕੀ ਭੇਸ ਧਾਰੇ
ਫੇਰ 84 ਲੱਖ ਦਾ ਗੇੜ ਕਰਨਾ ਪਿਆ ਏ ਪਾਰ ਤੈਨੂੰ।।

ਬਲਤੇਜ ਸੰਧੂ ਬੁਰਜ

ਪਿੰਡ ਬੁਰਜ ਲੱਧਾ 
ਜ਼ਿਲਾ ਬਠਿੰਡਾ
 

Have something to say? Post your comment

Subscribe