Friday, April 18, 2025
 

ਕਾਵਿ ਕਿਆਰੀ

ਗੋਲੀ

June 21, 2020 06:12 PM

ਇੱਧਰੋਂ ਚੱਲੀ ਗੋਲੀ ਨੇ
ਉੱਧਰ ਮਾਤਮ ਖਿਲਾਰ ਦਿੱਤਾ
ਤੇ ਉੱਧਰੋਂ ਚੱਲੀ ਗੋਲੀ ਨੇ
ਇੱਧਰ...

ਗੋਲੀ ਹਮੇਸ਼ਾ
ਮਾਤਮ ਖਿਲਾਰਨ ਲਈ ਹੀ ਚਲਦੀ ਹੈ
ਉਹ ਭਾਵੇਂ ਇੱਧਰੋਂ ਹੋਵੇ, ਭਾਵੇਂ ਉੱਧਰੋਂ

ਤੇ ਕੁਰਸੀਆਂ ਹਮੇਸ਼ਾ
ਮਾਤਮ ਖਿਲਾਰਨ ਲਈ ਤੇ
ਇਕੱਠਾ ਕਰਨ ਲਈ ਹੁੰਦੀਆਂ ਨੇ

ਤੇ ਗੱਲ ਬਾਤ,
ਮਾਤਮ ਨੂੰ ਰੋਕਣ ਲਈ।

ਗੋਲੀ ਕੋਲ ਜ਼ੁਬਾਨ ਨਹੀਂ ਹੁੰਦੀ
ਕੁਰਸੀ ਕੋਲ ਜ਼ੁਬਾਨ ਨਹੀਂ ਹੁੰਦੀ
ਕੁਰਸੀ 'ਤੇ ਬੈਠਣ ਵਾਲੇ ਕੋਲ ਜ਼ੁਬਾਨ ਵੀ ਹੁੰਦੀ ਹੈ
ਤੇ ਗੱਲ ਬਾਤ ਵੀ
ਪਰ ਉਹ ਗੱਲ ਬਾਤ ਨਹੀਂ ਕਰਦਾ
ਤੇ ਨਾ ਹੀ ਗੱਲ ਬਾਤ ਲਈ, ਜ਼ੁਬਾਨ ਨੂੰ ਵਰਤਦਾ ਹੈ

ਪਰ ਉਹ ਵਰਤਣਾ ਹੀ ਨਹੀਂ ਚਾਹੁੰਦਾ
ਕਿਉਂਕਿ ਉਸਨੂੰ ਮਾਤਮ ਚੰਗਾ ਲਗਦਾ ਹੈ।

 

~ਗੁਰਪ੍ਰੀਤ ਸਿੰਘ

 

Readers' Comments

Gurpreet Singh 6/21/2020 7:16:51 PM

ਸ਼ੁਕਰਾਨੇ ਕਾਵਿ ਕਿਆਰੀ...🤲🤲🌺🌺

Have something to say? Post your comment

Subscribe