Friday, April 18, 2025
 

ਕਾਵਿ ਕਿਆਰੀ

ਦਿਲੀ ਇੱਛਾ ਸੀ

June 02, 2020 08:27 PM
ਤੈਨੂੰ ਮਿਲਕੇ ਮੰਨ ਲਿਆ, ਆਪਣੇ ਦਿਲ ਦਾ ਹਿੱਸਾ ਨੀ। 
ਤੇਰੇ ਨਾਲ ਜਿਉਣੀ ਜਿੰਦਗੀ, ਮੇਰੀ ਦਿਲੀ ਇੱਛਾ ਸੀ। 
ਜੇ ਮਰ ਜਾਂਦੇ ਤੇਰੀ ਬੇਵਫ਼ਾਈ, ਦੇਖਣ ਤੋਂ ਪਹਿਲਾਂ। 
ਤਾਂ ਅੱਛਾ ਸੀ, ਤੇਰਾ ਪਿਆਰ ਝੂਠਾ, ਮੇਰਾ ਸੱਚਾ ਸੀ। 
 
ਇਸ਼ਕ ਤੇਰੇ ਨੇ ਮੈੈਨੂੰ, ਆਪਣਿਆਂ ਕੋਲੋਂ ਕਰ ਦੂਰ ਦਿੱਤਾ। 
ਤੂੰ ਭਰੋਸੇ ਮੇਰੇ ਨੂੰ, ਓਦੋਂ ਕਰ ਚੂਰ ਦਿੱਤਾ। 
ਜਦ ਬਦਲੇ ਲਹਿਜੇ ਨੇ, ਕਰਵਾਇਆ ਸਾਥੋਂ ਤੇਰਾ ਪਿੱਛਾ ਸੀ। 
ਮੈਂ ਕੱਲਾ ਅੱਛਾ ਸੀ, ਤੇਰਾ ਪਿਆਰ ਝੂਠਾ, ਮੇਰਾ ਸੱਚਾ ਸੀ। 
 
ਇੰਝ ਗਲੀ-ਗਲੀ ਜਾ ਕੇ, ਨਾ ਵੰਡ ਪਿਆਰ ਨੀ। 
ਬਚਾ ਕੇ ਰੱਖ ਵਫਾ, ਜਿਹਦੇ ਨਾਲ ਤੂੰ ਜਿੰਦਗੀ ਗੁਜਾਰਣੀ। 
ਸਤਨਾਮ ਲਿਖਣਾ ਚਾਹੁੰਦਾ, ਕੋਈ ਹਕੀਕੀ ਕਿੱਸਾ ਸੀ। 
ਨਿਭਾ ਲੈਂਦੀ ਅੱਛਾ ਸੀ, ਤੇਰਾ ਪਿਆਰ ਝੂਠਾ, ਮੇਰਾ ਸੱਚਾ ਸੀ। 
 
 
~ਸਤਨਾਮ ਸਿੰਘ
ਮੋ. 94783-94484
 

Have something to say? Post your comment

Subscribe