ਦਿਲ ਦੀ ਗੱਲ ਅਧੂਰੀ ਰਹਿ ਗਈ।
ਕਰਨੀ ਸੀ ਜੋ ਪੂਰੀ ਰਹਿ ਗਈ।
ਤੇਰੇ ਕੋਲੇ ਸੋਖ ਅਦਾਵਾਂ,
ਸਾਡੇ ਕੋਲ ਗਰੂਰੀ ਰਹਿ ਗਈ।
ਮਿਲਕੇ ਵੀ ਨਾ ਮੇਲੇ ਹੋਏ,
ਅੰਦਰ ਕਿੰਨੀ ਦੂਰੀ ਰਹਿ ਗਈ।
ਹਾਸੇ ਲੈ ਗਈ ਹੀਰ ਸਲੇਟੀ,
ਰਾਂਝੇ ਪੱਲੇ ਚੂਰੀ ਰਹਿ ਗਈ ।
ਸੱਜਣ ਥੱਲੇ ਲੇਫ਼ ਤਲਾਈ,
ਫੱਕਰ ਕੋਲੇ ਭੂਰੀ ਰਹਿ ਗਈ।
ਰੋਸੇ ਸ਼ਿਕਵੇ ਹੋਰ ਬਡ਼ਾ ਕੁਝ,
ਜਾ ਅੱਖਾਂ ਦੀ ਘੂਰੀ ਰਹਿ ਗਈ।
ਦੁਨੀਆਂ ਪਲਕ ਝਪਕ ਦਾ ਮੇਲਾ,
ਕਹਿਣੀ ਗੱਲ ਜ਼ਰੂਰੀ ਰਹਿ ਗਈ।
~ਜਗਤਾਰ ਪੱਖੋ
ਮੌ : 9465196946