ਡਿਜ਼ੀਟਲ ਦੀ ਵਧਦੀ ਮੰਗ 'ਤੇ ਇਸ ਤੋਂ ਮਿਲਣ ਵਾਲੀ ਸਹੂਲੀਅਤ ਨੂੰ ਦੇਖਦਿਆਂ ਹੋਏ ਵਿੱਤ ਮੰਤਰਾਲੇ ਵੀ ਡਿਜ਼ੀਟਲੀਕਰਨ ਵਲ ਵਧ ਚਲਾ ਹੈ। ਮੰਤਰਾਲੇ ਹੁਣ ਕੈਲੰਡਰ, ਡਾਇਰੀ ਤੇ ਹੋਰ ਸਾਮਾਨ ਸਾਮਗ੍ਰੀ ਜਿਨ੍ਹਾਂ ਦੀ ਪਹਿਲਾਂ ਭੌਤਿਕ ਤੌਰ 'ਤੇ ਛਪਾਈ ਹੁੰਦੀ ਸੀ ਉਸ ਨੂੰ ਬੰਦ ਕਰ ਰਿਹਾ ਹੈ। ਹੁਣ ਇਨ੍ਹਾਂ ਸਾਮਗ੍ਰੀਆਂ ਦਾ ਇਸਤੇਮਾਲ ਡਿਜੀਟਲ ਤੌਰ 'ਤੇ ਹੋਵੇਗਾ।