ਹਿਸਾਰ : ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਦੀ ਨਹਿਰੂ ਲਾਇਬ੍ਰੇਰੀ ਵਿੱਚ ਮੌਜੂਦ ਈ-ਸੰਸਾਧਨਾਂ ਦੀ ਜਾਣਕਾਰੀ ਹੁਣ ਮੋਬਾਇਲ ਐਪ ਤੋਂ ਮਿਲ ਸਕੇਗੀ। ਇਸ ਦੇ ਲਈ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪੋ੍ਰਫੈਸਰ ਸਮਰ ਸਿੰਘ ਨੇ ਇਕ ਵੈਬੀਨਾਰ ਦੌਰਾਨ ਆਨਲਾਇਨ ਰਾਹੀਂ ਸੀਸੀਐਸਐਚਏਯੂ-ਈ ਲਾਇਬ੍ਰੇਰੀ ਐਪ ਨੂੰ ਲਾਂਚ ਕੀਤਾ। ਵੈਬੀਨਾਰ ਦਾ ਮੁੱਖ ਵਿਸ਼ਾ ਮੋਬਾਇਲ ਈ-ਲਾਇਬ੍ਰੇਰੀ ਐਪ ਰਾਹੀਂ ਈ-ਸੰਸਾਧਨਾਂ ਦੀ ਵਰਤੋਂ 'ਤੇ ਜਾਗਰੁਕਤਾ ਪ੍ਰਦਾਨ ਕਰਨਾ ਸੀ। ਇਸ ਦੇ ਨਾਲ ਹੀ ਹੀ ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਮੋਬਾਇਲ ਐਪ ਰਾਹੀਂ ਲਾਇਬ੍ਰੇਰੀ ਦੀ ਸਹੂਲਤ ਪ੍ਰਦਾਨ ਕਰਨ ਵਾਲੇ ਟਾਪ ਖੇਤੀਬਾੜੀ ਯੂਨੀਵਰਸਿਟੀਆਂ ਵਿਚ ਸ਼ਾਮਿਲ ਹੋ ਗਿਆ ਹੈ।