ਨਵੀਂ ਦਿੱਲੀ : ਟਾਟਾ ਸਮੂਹ ਦੇ ਸਾਂਝੇ ਉੱਦਮ ਵਾਲੀ ਵਿਸਤਾਰਾ ਏਅਰ ਲਾਈਨ ਨੇ ਹਵਾਈ ਯਾਤਰੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਇੱਕ ਨਵੀਂ ਪਹਿਲ ਕੀਤੀ ਹੈ। ਵਿਸਤਾਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯਾਤਰੀ ਹੁਣ ਗੂਗਲ ਸਰਚ 'ਤੇ ਸਿੱਧੇ ਜਾ ਕੇ ਆਪਣੀਆਂ ਉਡਾਣ ਸੇਵਾਵਾਂ ਲਈ ਟਿਕਟਾਂ ਬੁੱਕ ਕਰ ਸਕਦੇ ਹਨ।
'ਬੁੱਕ ਔਨ ਗੂਗਲ' 'ਤੇ ਬੁੱਕ ਕੀਤੀ ਜਾ ਸਕਦੀ ਹੈ ਟਿਕਟ
ਇਸ ਪ੍ਰਸੰਗ ਵਿੱਚ, ਵਿਸਤਾਰਾ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਯਾਤਰੀ ਹੁਣ ਗੂਗਲ ਦੀ ਵਰਤੋਂ ਕਰਦਿਆਂ ਸਿੱਧੇ ‘ਬੁੱਕ ਔਨ ਗੂਗਲ’ ਤੇ ਜਾ ਕੇ ਯਾਤਰਾ ਲਈ ਟਿਕਟ ਬੁੱਕ ਕਰ ਸਕਦੇ ਹਨ। ਵਿਸਤਾਰਾ ਦੇ ਮੁੱਖ ਵਪਾਰਕ ਅਧਿਕਾਰੀ ਵਿਨੋਦ ਕੰਨਨ ਨੇ ਕਿਹਾ, "ਸਾਨੂੰ ਪੂਰੀ ਉਮੀਦ ਹੈ ਕਿ ਬੁੱਕ ਔਨ ਗੂਗਲ ਦੀ ਇਹ ਨਵੀਂ ਵਿਸ਼ੇਸ਼ਤਾ ਯਾਤਰੀਆਂ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਟਿਕਟਾਂ ਦੀ ਬੁਕਿੰਗ ਦਾ ਬਿਹਤਰ ਤਜ਼ਰਬਾ ਦੇਵੇਗੀ।"
ਏਅਰ ਲਾਈਨ ਨੇ ਕਿਹਾ ਕਿ ਇਸ ਨਵੀਂ ਸਹੂਲਤ ਨੂੰ ਅਮਾਡੇਅਸ ਨਾਲ ਤਕਨਾਲੋਜੀ ਦੀ ਸਾਂਝੇਦਾਰੀ ਦੁਆਰਾ ਸੰਭਵ ਬਣਾਇਆ ਜਾ ਸਕਿਆ ਹੈ।