Saturday, April 05, 2025
 

ਕਾਰੋਬਾਰ

ਸਰਕਾਰੀ calander, ਡਾਇਰੀ ਆਦਿ ਦੀ ਛਪਾਈ ਨਹੀ ਹੋਵੇਗੀ

September 03, 2020 08:19 AM

ਨਵੀਂ ਦਿੱਲੀ : ਡਿਜ਼ੀਟਲ ਦੀ ਵਧਦੀ ਮੰਗ 'ਤੇ ਇਸ ਤੋਂ ਮਿਲਣ ਵਾਲੀ ਸਹੂਲੀਅਤ ਨੂੰ ਦੇਖਦਿਆਂ ਹੋਏ ਵਿੱਤ ਮੰਤਰਾਲੇ ਵੀ ਡਿਜ਼ੀਟਲੀਕਰਨ ਵਲ ਵਧ ਚਲਾ ਹੈ। ਮੰਤਰਾਲੇ ਹੁਣ ਕੈਲੰਡਰ, ਡਾਇਰੀ ਤੇ ਹੋਰ ਸਾਮਾਨ ਸਾਮਗ੍ਰੀ ਜਿਨ੍ਹਾਂ ਦੀ ਪਹਿਲਾਂ ਭੌਤਿਕ ਤੌਰ 'ਤੇ ਛਪਾਈ ਹੁੰਦੀ ਸੀ ਉਸ ਨੂੰ ਬੰਦ ਕਰ ਰਿਹਾ ਹੈ। ਹੁਣ ਇਨ੍ਹਾਂ ਸਾਮਗ੍ਰੀਆਂ ਦਾ ਇਸਤੇਮਾਲ ਡਿਜੀਟਲ ਤੌਰ 'ਤੇ ਹੋਵੇਗਾ। ਦਰਅਸਲ, ਡਿਜੀਟਲ ਨੂੰ ਵਧਾਵਾ ਦੇਣ ਦੇ ਮਕਸਦ ਤੋਂ ਵਿੱਤ ਮੰਤਰਾਲੇ ਨੇ 2 ਸਤੰਬਰ ਨੂੰ ਦਿਸ਼ਾਨਿਰਦੇਸ਼ ਜਾਰੀ ਕੀਤੇ, ਜਿਨ੍ਹਾਂ 'ਚ ਡਾਇਰੀ, ਗ੍ਰੀਟਿੰਗ ਕਾਰਡ, ਕਾਫੀ ਟੇਬਲ ਬੁੱਕ, ਕੈਲੰਡਰ ਨੂੰ ਭੌਤਿਕ ਰੂਪ ਤੋਂ ਛਾਪਣ 'ਤੇ ਪਾਬੰਦੀ ਲਗਾ ਦਿਤੀ ਹੈ। ਨਿਰਦੇਸ਼ 'ਚ ਕਿਹਾ ਗਿਆ ਕਿ ਅਜਿਹੀ ਸਾਰੀਆਂ ਚੀਜ਼ਾਂ ਨੂੰ ਹੁਣ ਸਿਰਫ਼ ਡਿਜੀਟਲ ਰੂਪ 'ਚ ਜਾਰੀ ਕੀਤਾ ਜਾਵੇਗਾ। ਬੁੱਧਵਾਰ ਨੂੰ ਖ਼ਰਚ ਵਿਭਾਗ ਵਲੋਂ ਕਿਹਾ ਗਿਆ ਕਿ ਜਿਵੇਂ ਕਿ ਦੁਨੀਆ ਤੇਜ਼ੀ ਨਾਲ ਡਿਜੀਟਲ ਵਲ ਵੱਧ ਰਹੀ ਹੈ, ਇਸ ਨੂੰ ਦੇਖਦਿਆਂ ਹੋਏ ਸਮੇਂ ਦੀ ਬਚਤ ਤੇ ਨਵੇਂ-ਨਵੇਂ ਤਕਨੀਕ ਦਾ ਇਸਤੇਮਾਲ ਕਰਨਾ ਕਿਫਾਇਤੀ, ਕੁਸ਼ਲ ਤੇ ਪ੍ਰਭਾਵੀ ਮੰਨਿਆ ਜਾਂਦਾ ਹੈ। ਇਸ 'ਚ ਕਿਹਾ ਗਿਆ, ਭਾਰਤ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਦੀਵਾਰ, ਕੈਲੰਡਰ, ਡੈਸਕਟਾਪ ਕੈਲੰਡਰ, ਡਾਇਰੀ ਦੀ ਪ੍ਰਿਟਿੰਗ ਹੁਣ ਨਹੀਂ ਹੋਵੇਗੀ। ਇਹ ਦਿਸ਼ਾਨਿਰਦੇਸ਼ ਤਤਕਲਾ ਪ੍ਰਭਾਵ ਤੋਂ ਲਾਗੂ ਹੋਣਗੇ।

 

Have something to say? Post your comment

 

ਹੋਰ ਕਾਰੋਬਾਰ ਖ਼ਬਰਾਂ

ਟਰੰਪ ਦੇ ਟੈਰਿਫਾਂ ਨੇ ਮਚਾਈ ਤਬਾਹੀ

ਸਟਾਕ ਮਾਰਕੀਟ: ਅੱਜ ਇਨ੍ਹਾਂ 5 ਸਟਾਕਾਂ ਵਿੱਚ ਕਾਰਵਾਈ ਦੀ ਸੰਭਾਵਨਾ ਹੈ, ਇਨ੍ਹਾਂ 'ਤੇ ਨਜ਼ਰ ਰੱਖੋ

ਐਂਡਰਾਇਡ ਅਤੇ ਆਈਫੋਨ ਉਪਭੋਗਤਾਵਾਂ ਲਈ ਸਲਾਹ, ਮੈਸੇਜਿੰਗ ਐਪ ਦੇ ਇਨ੍ਹਾਂ ਦੋ ਵਿਸ਼ੇਸ਼ਤਾਵਾਂ ਬਾਰੇ ਸੁਚੇਤ ਰਹੋ

ਅਮਰੀਕਾ 'ਚ ਵਿਦੇਸ਼ੀ ਕਾਰਾਂ ਹੋਣਗੀਆਂ ਮਹਿੰਗੀਆਂ

ਸਰਕਾਰ ਨੇ ਪਿਆਜ਼ ਦੀ ਬਰਾਮਦ 'ਤੇ 20 % ਡਿਊਟੀ ਵਾਪਸ ਲਈ, ਫੈਸਲਾ 1 ਅਪ੍ਰੈਲ ਤੋਂ ਲਾਗੂ

ਸੋਨਾ ਖਰੀਦਣ ਦਾ ਮੌਕਾ, ਇਨ੍ਹਾਂ ਸ਼ਹਿਰਾਂ ਵਿੱਚ ਕੀਮਤਾਂ ਡਿੱਗੀਆਂ

ਧਿਆਨ ਦਿਓ ਜੇਕਰ ਤੁਹਾਡੇ ਫੋਨ ਵਿੱਚ ਇਹ 331 ਐਪਸ ਹਨ ਤਾਂ ਤੁਸੀਂ ਖ਼ਤਰੇ ਵਿੱਚ ਹੋ

ਅੱਜ ਸਟਾਕ ਮਾਰਕੀਟ ਵਿੱਚ ਇਨ੍ਹਾਂ ਸਟਾਕਾਂ 'ਤੇ ਰੱਖੋ ਨਜ਼ਰ

ਕੋਈ ਵੀ ਵਪਾਰੀ ਤੇ ਡੀਲਰ 100/-ਰੁਪਏ ਜਾਂ ਇਸ ਤੋਂ ਵੱਧ ਕੀਮਤ ਵਾਲੀ ਵਸਤੂ ਬਿਨਾਂ ਸਹੀ ਬਿੱਲ ਤੋਂ ਗਾਹਕ ਨੂੰ ਨਹੀਂ ਵੇਚਣਗੇ

ਗੂਗਲ ਨੇ 32 ਬਿਲੀਅਨ ਡਾਲਰ 'ਚ ਖਰੀਦੀ ਸਾਈਬਰ ਸੁਰੱਖਿਆ ਕੰਪਨੀ ਵਿਜ਼ ਇੰਕ

 
 
 
 
Subscribe