ਨਿੰਗਬਾਓ (ਚੀਨ) : ਭਾਰਤ ਦੇ ਪ੍ਰਦੀਪ ਸਿੰਘ ਨੇ ਸ਼ੁੱਕਰਵਾਰ ਨੂੰ ਇੱਥੇ ਏਸ਼ੀਆਈ ਵੇਟਲਿਫਟਿੰਗ ਚੈਂਪੀਅਨਸ਼ਿਪ ਦੇ 102 ਕਿ. ਗ੍ਰਾ. ਭਾਰ ਵਰਗ ਵਿਚ ਕਲੀਨ ਐਂਡ ਜਰਕ ਪ੍ਰਤੀਯੋਗਿਤਾ ਵਿਚ ਕਾਂਸੀ ਤਮਗਾ ਆਪਣੇ ਨਾਂ ਕੀਤਾ। ਪ੍ਰਦੀਪ ਨੇ 201 ਕਿਲੋ ਭਾਰ ਚੁੱਕਿਆ ਪਰ ਗਰੁੱਪ ਏ 'ਚ 7 ਮੁਕਾਬਲਿਆਂ 'ਚ ਸਨੈਚ 'ਚ ਉਸਦਾ 150 ਕਿ. ਗ੍ਰਾ. ਦੀ ਕੋਸ਼ਿਸ਼ ਬਹੁਤ ਘੱਟ ਸੀ। ਉਨ੍ਹਾਂ ਨੇ ਕੁੱਲ 351 ਕਿ. ਗ੍ਰਾ ਦਾ ਭਾਰ ਚੁੱਕਿਆ ਜਿਸ 'ਚ 6ਵੇਂ ਸਥਾਨ 'ਤੇ ਰਹੇ। ਸਾਬਕਾ ਵਿਸ਼ਵ ਚੈਂਪੀਅਨ ਮੀਰਾਬਾਈ ਚਾਨੂ (49 ਕਿ. ਗ੍ਰਾ.) ਨੇ 113 ਕਿ. ਗ੍ਰਾ. ਦੀ ਨਿੱਜੀ ਕੋਸ਼ਿਸ਼ ਨਾਲ ਕਲੀਨ ਐਂਡ ਜਰਕ ਵਿਚ ਕਾਂਸੀ ਤਮਗਾ ਜਿੱਤਿਆ ਹਾਲਾਂਕਿ ਉਹ 199 ਕਿ. ਗ੍ਰਾ. ਦੇ ਕੁੱਲ ਭਾਰ ਨਾਲ ਚੌਥੇ ਸਥਾਨ 'ਤੇ ਰਹੀ। ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਡਾਲਾਬੇਹੜਾ ਨੇ ਮਹਿਲਾ 45 ਕਿ. ਗ੍ਰਾ. ਵਰਗ 'ਚ ਚਾਂਦੀ ਤਮਗਾ ਜਿੱਤਿਆ ਸੀ।